ਉਤਕਲ ਐਕਸਪ੍ਰੈਸ ਹਾਦਸਾ : ਹਾਦਸੇ ਵਾਲੀ ਜਗ੍ਹਾ ਤੋਂ ਥੋੜੀ ਦੂਰੀ 'ਤੇ ਚੱਲ ਰਿਹਾ ਸੀ ਰੇਲਵੇ ਟਰੈਕ ਦਾ ਕੰਮ

08/20/2017 1:16:38 AM

ਮੁਜ਼ਫੱਰਨਗਰ— ਉਤਰ ਪ੍ਰਦੇਸ਼ ਦੇ ਮੁਜ਼ਫੱਰਨਗਰ 'ਚ ਖਤੌਲੀ ਰੇਲਵੇ ਸਟੇਸ਼ਨ ਨੇੜੇ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਹੋ ਗਿਆ, ਜਿਸ ਦੌਰਾਨ ਹਰਿਦੁਆਰ ਜਾ ਰਹੀ ਉਤਕਲ ਐਕਸਪ੍ਰੈਸ ਦੇ 6 ਡੱਬੇ ਪਟਰੀ ਤੋਂ ਹੇਠਾਂ ਉਤਰ ਗਏ।
ਸੂਤਰਾਂ ਮੁਤਾਬਕ ਇਸ ਟਰੇਨ ਹਾਦਸੇ 'ਚ ਲਾਪਰਵਾਹੀ ਦੀ ਗੱਲ ਸਾਹਮਣੇ ਆ ਰਹੀ ਹੈ। ਰੇਲ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਖਤੌਲੀ 'ਚ ਜਿੱਥੇ ਸ਼ਨੀਵਾਰ ਨੂੰ ਇਹ ਰੇਲ ਦੁਰਘਟਨਾ ਹੋਈ, ਉਸ ਤੋਂ ਥੋੜੀ ਦੂਰੀ 'ਤੇ ਪਟਰੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰੇਲ ਟ੍ਰੈਕ 'ਤੇ ਅਜਿਹਾ ਕੋਈ ਸੰਕੇਤ ਨਹੀਂ ਬਣਾਇਆ ਗਿਆ ਸੀ, ਜਿਸ ਨਾਲ ਟਰੇਨ ਦੇ ਡਰਾਈਵਰ ਨੂੰ ਇਹ ਪਤਾ ਲੱਗ ਸਕੇ ਕਿ ਅੱਗੇ ਪਟਰੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਹਾਦਸੇ ਵਾਲੀ ਜਗ੍ਹਾ ਤੋਂ ਕੱਟੀ ਹੋਈ ਪਟਰੀ ਅਤੇ ਮੁਰੰਮਤ ਕਰਨ ਵਾਲੇ ਔਜਾਰ ਵੀ ਮਿਲੇ ਹਨ।

PunjabKesariਸਥਾਨਕ ਲੋਕਾਂ ਮੁਤਾਬਕ ਸਵੇਰ ਤੋਂ ਹੀ ਇੱਥੇ ਮੁਰੰਮਤ ਦਾ ਕੰਮ ਚਲ ਰਿਹਾ ਸੀ। ਅਜਿਹੇ 'ਚ ਡਰਾਈਵਰ ਨੂੰ ਅਚਾਨਕ 'ਚ ਐਮਰਜੈਂਸੀ ਬ੍ਰੇਕ ਲਗਾਉਣੀ ਪਈ, ਜਿਸ ਦੇ ਚੱਲਦੇ ਕਲਿੰਗਾ ਉਤਕਲ ਐਕਸਪ੍ਰੈਸ ਟਰੇਨ ਪਟਰੀ ਤੋਂ ਹੇਠਾਂ ਉਤਰ ਗਈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸ਼ਾਮ ਕਲਿੰਗਾ ਉਤਕਲ ਐਕਸਪ੍ਰੈਸ ਟਰੇਨ ਮੁਜ਼ਫੱਰਨਗਰ 'ਚੋਂ ਖਤੌਲੀ ਨੇੜੇ ਪਟਰੀ ਤੋਂ ਹੇਠਾਂ ਉਤਰ ਗਈ, ਜਿਸ ਦੌਰਾਨ ਇਸ ਹਾਦਸੇ 'ਚ 23 ਲੋਕਾਂ ਦੀ ਮੌਤ ਅਤੇ 40 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ।

PunjabKesari

 


Related News