ਦਫ਼ਤਰ ''ਚ ਖ਼ਤਰੇ ਤੋਂ ਖ਼ਾਲੀ ਨਹੀਂ Whatsapp ਚਲਾਉਣਾ ! ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
Wednesday, Aug 13, 2025 - 02:45 PM (IST)

ਨੈਸ਼ਨਲ ਡੈਸਕ- ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ (MeitY) ਨੇ ਦਫ਼ਤਰ ਦੇ ਲੈਪਟਾਪ ਜਾਂ ਵਰਕ ਡਿਵਾਈਸ 'ਤੇ WhatsApp Web ਵਰਤਣ ਬਾਰੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਦੇ ਅਨੁਸਾਰ, ਇਹ ਤੁਹਾਡੇ ਨਿੱਜੀ ਡਾਟਾ, ਗੱਲਬਾਤਾਂ ਅਤੇ ਕੰਪਨੀ ਦੀ ਸਾਈਬਰ ਸੁਰੱਖਿਆ ਦੋਵੇਂ ਲਈ ਖਤਰਾ ਬਣ ਸਕਦਾ ਹੈ।
ਕਿਉਂ ਹੈ ਖਤਰਾ?
MeitY ਨੇ ਕਿਹਾ ਹੈ ਕਿ ਦਫ਼ਤਰ ਦੀਆਂ ਡਿਵਾਈਸਾਂ 'ਤੇ WhatsApp Web ਵਰਤਣ ਨਾਲ ਆਈਟੀ ਐਡਮਿਨਿਸਟਰੇਟਰ, ਸਿਸਟਮ ਮੋਨੀਟਰਿੰਗ ਟੂਲ ਰਾਹੀਂ ਤੁਹਾਡੀਆਂ ਨਿੱਜੀ ਚੈਟਾਂ, ਮੀਡੀਆ ਫਾਇਲਾਂ ਅਤੇ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਈ ਜਾ ਸਕਦੀ ਹੈ। ਇਹ ਡਾਟਾ ਚੋਰੀ ਜਾਂ ਫਿਸ਼ਿੰਗ ਹਮਲਿਆਂ ਰਾਹੀਂ ਕੰਪਨੀ ਦੇ ਪੂਰੇ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਈ ਵਾਰ ਬ੍ਰਾਊਜ਼ਰ ਹਾਈਜੈਕਿੰਗ ਅਤੇ ਸਕ੍ਰੀਨ ਮੋਨੀਟਰਿੰਗ ਟੂਲਾਂ ਨਾਲ ਤੁਹਾਡੀ ਰੀਅਲ-ਟਾਈਮ ਐਕਟਿਵਿਟੀ 'ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price
ਦਫ਼ਤਰ ਦੇ ਨੈੱਟਵਰਕ 'ਤੇ ਵੀ ਖਤਰਾ
ਇੰਫ਼ੋਰਮੇਸ਼ਨ ਸਿਕਿਓਰਿਟੀ ਅਵੇਅਰਨੈੱਸ ਟੀਮ (ISAT) ਮੁਤਾਬਕ, ਕਈ ਕੰਪਨੀਆਂ ਹੁਣ WhatsApp Web ਨੂੰ ਇਕ ਸਾਈਬਰ ਰਿਸਕ ਵਜੋਂ ਦੇਖ ਰਹੀਆਂ ਹਨ। ਜਦੋਂ ਇਕ ਵਾਰ ਕੰਪਨੀ ਦਾ ਡਿਵਾਈਸ ਜਾਂ ਨੈੱਟਵਰਕ ਪ੍ਰਭਾਵਿਤ ਹੋ ਜਾਵੇ, ਤਾਂ ਪੂਰਾ ਆਈਟੀ ਸਿਸਟਮ ਖਤਰੇ 'ਚ ਆ ਜਾਂਦਾ ਹੈ।
ਸਰਕਾਰ ਵੱਲੋਂ ਸੁਝਾਅ
- WhatsApp Web ਵਰਤਣ ਤੋਂ ਬਾਅਦ ਤੁਰੰਤ ਲੌਗਆਊਟ ਕਰੋ।
- ਕਿਸੇ ਵੀ ਅਣਜਾਣ ਲਿੰਕ ਜਾਂ ਅਟੈਚਮੈਂਟ ’ਤੇ ਕਲਿੱਕ ਕਰਨ ਤੋਂ ਪਹਿਲਾਂ ਸੋਚੋ।
- ਸ਼ੱਕੀ ਬ੍ਰਾਊਜ਼ਰ ਐਕਸਟੈਂਸ਼ਨ ਜਾਂ ਥਰਡ ਪਾਰਟੀ ਟੂਲ ਤੋਂ ਬਚੋ, ਖ਼ਾਸ ਕਰ ਕੇ ਸ਼ੱਕੀ ਹੋਵੇ।
- ਦੋ-ਪੜਾਅ ਸੁਰੱਖਿਆ (2FA) ਅਤੇ ਐਂਟੀਵਾਇਰਸ ਸਾਫਟਵੇਅਰ ਦਾ ਇਸਤੇਮਾਲ ਕਰੋ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਡਿਜ਼ੀਟਲ ਅਨੁਸ਼ਾਸਨ ਦੀ ਲੋੜ
ਸਰਕਾਰ ਦਾ ਕਹਿਣਾ ਹੈ ਕਿ ਇਹ ਚਿਤਾਵਨੀ ਡਰ ਪੈਦਾ ਕਰਨ ਲਈ ਨਹੀਂ, ਸਗੋਂ ਡਿਜ਼ੀਟਲ ਅਨੁਸ਼ਾਸਨ ਅਤੇ ਸਾਈਬਰ ਜਾਗਰੂਕਤਾ ਵਧਾਉਣ ਲਈ ਹੈ। ਦਫ਼ਤਰ ਦੀਆਂ ਡਿਵਾਈਸਾਂ ਅਤੇ ਨੈੱਟਵਰਕ ਆਮ ਤੌਰ ’ਤੇ ਇਕ-ਦੂਜੇ ਨਾਲ ਜੁੜੇ ਹੁੰਦੇ ਹਨ, ਇਸ ਲਈ ਇਕ ਛੋਟੀ ਜਿਹੀ ਲਾਪਰਵਾਹੀ ਨਾਲ ਪੂਰਾ ਆਈਟੀ ਢਾਂਚਾ ਖਤਰੇ 'ਚ ਪੈ ਸਕਦਾ ਹੈ।
ਕੀ ਕਰਨਾ ਚਾਹੀਦਾ ਹੈ?
ਸੋਸ਼ਲ ਮੀਡੀਆ ਜਾਂ ਚੈਟ ਟੂਲਾਂ ਲਈ ਆਪਣੀ ਨਿੱਜੀ ਡਿਵਾਈਸ ਵਰਤੋ ਅਤੇ ਕੰਪਨੀਆਂ ਆਪਣੀ ਆਈਟੀ ਨੀਤੀ 'ਚ ਇਸ ਬਾਰੇ ਸਪਸ਼ਟ ਨਿਯਮ ਬਣਾਉਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8