ਬਿਹਾਰ ਦੀ ਧੀ ਬਣੀ ਅਮਰੀਕਾ 'ਚ 'ਸੈਨੇਟਰ', ਗੀਤਾ 'ਤੇ ਹੱਥ ਰੱਖ ਚੁੱਕੀ ਸਹੁੰ

01/22/2019 4:24:28 PM

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਅਮਰੀਕੀ ਪ੍ਰਸ਼ਾਸਨ ਵਿਚ ਭਾਰਤੀ ਮੂਲ ਦੇ ਕਈ ਵਿਅਕਤੀ ਖਾਸ ਅਹੁਦਿਆਂ 'ਤੇ ਨਿਯੁਕਤ ਹੋ ਚੁੱਕੇ ਹਨ। ਹੁਣ ਇਸ ਲੜੀ ਵਿਚ ਇਕ ਹੋਰ ਨਵਾਂ ਨਾਮ ਮੋਨਾ ਦਾਸ ਦਾ ਜੁੜ  ਗਿਆ ਹੈ। ਬਿਹਾਰ ਦੇ ਮੁੰਗੇਰ ਜ਼ਿਲੇ ਵਿਚ ਜਨਮੀ ਮੋਨਾ ਦਾਸ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ 47ਵੇਂ ਜ਼ਿਲੇ ਦੀ ਸੈਨੇਟਰ ਚੁਣੀ ਗਈ ਹੈ। ਉਨ੍ਹਾਂ ਨੂੰ ਇਹ ਸਫਲਤਾ ਪਹਿਲੀ ਕੋਸ਼ਿਸ਼ ਵਿਚ ਹੀ ਮਿਲੀ। ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਮੋਨਾ ਦਾਸ (47) ਨੇ 14 ਜਨਵਰੀ ਨੂੰ ਅਮਰੀਕੀ ਸੈਨੇਟ ਵਿਚ ਧਾਰਮਿਕ ਗ੍ਰੰਥ ਗੀਤਾ ਨੂੰ ਹੱਥ ਵਿਚ ਲੈ ਕੇ ਅਹੁਦੇ ਦੀ ਸਹੁੰ ਚੁੱਕੀ। ਮੋਨਾ ਦਾਸ ਨੇ ਹਿੰਦੂ ਤਿਉਹਾਰ ਮਕਰ ਸੰਕ੍ਰਾਂਤੀ ਦੇ ਮੌਕੇ ਸਹੁੰ ਚੁੱਕੀ। 

PunjabKesari

ਮੋਨਾ ਨੇ ਦਿੱਤਾ ਇਹ ਸੰਦੇਸ਼
ਮੋਨਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਕ ਕੁੜੀ ਨੂੰ ਸਿੱਖਿਅਤ ਕਰ ਕੇ ਤੁਸੀਂ ਪੂਰੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖਿਅਤ ਕਰਦੇ ਹੋ। ਚੁਣੇ ਗਏ ਮੈਂਬਰ ਦੇ ਰੂਪ ਵਿਚ ਮੋਨਾ ਨੇ ਕੁੜੀਆਂ ਅੱਗੇ ਵਧਣ ਲਈ ਪ੍ਰੇਰਿਤ ਕਰਨ ਦਾ ਫੈਸਲਾ ਲਿਆ ਹੈ। ਮੋਨਾ ਦਾਸ ਨੇ ਆਪਣੀ ਮਾਤਭੂਮੀ ਨੂੰ ਯਾਦ ਕਰਦਿਆਂ ਕਿਹਾ ਕਿ ਮੇਰੀ ਯੋਜਨਾ ਹੈ ਕਿ ਇਕ ਦਿਨ ਮੈਂ ਆਪਣੇ ਜੱਦੀ ਘਰ ਬਿਹਾਰ ਦੇ ਦਰਿਆਪੁਰ ਜਾਵਾਂ। ਉਨ੍ਹਾਂ ਨੇ ਭਾਰਤ ਦੇ ਬਾਕੀ ਹਿੱਸਿਆਂ ਵਿਚ ਘੁੰਮਣ ਦੀ ਇੱਛਾ ਜ਼ਾਹਰ ਕੀਤੀ। ਮੋਨਾ ਨੇ ਕਿਹਾ ਕਿ ਮੈਂ ਭਾਰਤ ਦੇ ਬਾਕੀ ਹਿੱਸਿਆਂ ਵਿਚ ਘੁੰਮਣਾ ਚਾਹੁੰਦੀ ਹਾਂ ਕਿਉਂਕਿ ਇਹ ਮੇਰਾ ਅਸਲੀ ਦੇਸ਼ ਹੈ। 

ਭਾਰਤ ਦੇ ਬਿਹਾਰ ਰਾਜ ਨਾਲ ਹੈ ਸੰਬੰਧ
ਮੋਨਾ ਦਾ ਜਨਮ ਸਾਲ 1971 ਵਿਚ ਬਿਹਾਰ ਦੇ ਦਰਭੰਗਾ ਹਸਪਤਾਲ ਵਿਚ ਹੋਇਆ ਸੀ। 8 ਮਹੀਨੇ ਦੀ ਉਮਰ ਵਿਚ ਉਹ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਚਲੀ ਗਈ ਸੀ। ਮੋਨਾ ਨੇ ਸਿਨਸਿਨਾਟੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਚ ਗ੍ਰੇਜੂਏਸ਼ਨ ਕੀਤੀ ਹੈ। ਮੋਨਾ ਦੇ ਪਿਤਾ ਸੁਬੋਧ ਦਾਸ ਇੰਜੀਨੀਅਰ ਹਨ। ਜ਼ਿਕਰਯੋਗ ਹੈ ਕਿ ਮੋਨਾ ਦਾਸ ਨੇ ਚੋਣਾਂ ਵਿਚ ਦੋ ਵਾਰ ਸੈਨੇਟਰ ਰਹੇ ਰੀਪਬਲਿਕਨ ਪਾਰਟੀ ਦੇ ਨੇਤਾ ਜੋਅ ਫੇਨ ਨੂੰ ਹਰਾਇਆ। ਮੋਨਾ ਦਾਸ ਨੇ ਆਪਣੇ ਸਹੁੰ ਚੁੱਕ ਸਮਾਗਮ ਦੇ ਬਾਅਦ ਆਪਣੇ ਭਾਸਣ ਦੀ ਸਮਾਪਤੀ ਵਿਚ 'ਮਹਿਲਾ ਕਲਿਆਣ, ਸਭ ਕਾ ਮਾਣ' ਦਾ ਨਾਅਰਾ ਦਿੱਤਾ।

PunjabKesari

ਨਰਿੰਦਰ ਮੋਦੀ ਦੀ ਵੱਡੀ ਪ੍ਰਸ਼ੰਸਕ
ਮੋਨਾ ਦਾਸ ਪੀ.ਐੱਮ. ਮੋਦੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਮੋਨਾ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਤਰ੍ਹਾਂ ਹੀ ਮੌਜੂਦਾ ਊਰਜਾਵਾਨ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਔਰਤਾਂ ਦੀ ਜ਼ਿੰਦਗੀ ਵਿਚ ਸਫਲਤਾ ਦੀ ਚਾਬੀ ਸਿੱਖਿਆ ਹੀ ਹੈ। ਕੁੜੀਆਂ ਨੂੰ ਸਿੱਖਿਅਤ ਕਰ ਕੇ ਇਕ ਪੂਰੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਿਅਤ ਕੀਤਾ ਜਾ ਸਕਦਾ ਹੈ। ਮੋਨਾ ਦਾਸ ਬਤੌਰ ਸੈਨੇਟਰ ਪੇਂਡੂ ਇਲਾਕੇ ਦੀਆਂ ਔਰਤਾਂ ਦੀ ਸਿੱਖਿਆ ਅਤੇ ਪੇਂਡੂ ਇਲਾਕਿਆਂ ਦੀਆਂ ਹੋਰ ਸਮੱਸਿਆਵਾਂ 'ਤੇ ਆਪਣਾ ਧਿਆਨ ਕੇਂਦਰਿਤ ਕਰਨ ਦੀ ਗੱਲ ਕਹਿ ਚੁੱਕੀ ਹੈ।

ਸੈਨੇਟ ਦੀਆਂ ਕਮੇਟੀਆਂ ਵਿਚ ਹੋਵੇਗੀ ਸ਼ਾਮਲ

PunjabKesari
ਹੁਣ ਮੋਨਾ ਸੈਨੇਟ ਦੀ ਹਾਊਸਿੰਗ ਸਟੇਬਿਲਟੀ ਐਂਡ ਐਫੋਰਡਬਿਲਟੀ ਕਮੇਟੀ ਦੇ ਡਿਪਟੀ ਪ੍ਰਧਾਨ ਦੇ ਤੌਰ 'ਤੇ ਸੇਵਾਵਾਂ ਦੇਵੇਗੀ। ਇਸ ਦੇ ਇਲਾਵਾ ਉਹ ਸੈਨੇਟ ਦੀ ਟਰਾਂਸਪੋਟੇਸ਼ਨ ਕਮੇਟੀ ਵਿਚ ਰਹੇਗੀ। ਇਨ੍ਹਾਂ ਕਮੇਟੀਆਂ ਦੇ ਇਲਾਵਾ ਮੋਨਾ ਨੂੰ ਸੈਨੇਟ ਦੀ ਵਾਤਾਵਰਨ, ਊਰਜਾ ਅਤੇ ਤਕਨਾਲੋਜੀ ਨਾਲ ਜੁੜੀ ਕਮੇਟੀ ਵਿਚ ਵੀ ਸ਼ਾਮਲ ਕੀਤਾ ਜਾਵੇਗਾ। ਮੋਨਾ ਨੇ ਹੁਣ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਲਈ ਲੜਾਈ ਲੜਨ ਦਾ ਮਨ ਬਣਾਇਆ ਹੈ।


Vandana

Content Editor

Related News