ਅਮਰੀਕਾ ਨੇ ਗੁਪਤਾ ਪਰਿਵਾਰ ਨੂੰ ਕੀਤਾ ਬਲੈਕ ਲਿਸਟ

Thursday, Oct 10, 2019 - 09:56 PM (IST)

ਅਮਰੀਕਾ ਨੇ ਗੁਪਤਾ ਪਰਿਵਾਰ ਨੂੰ ਕੀਤਾ ਬਲੈਕ ਲਿਸਟ

ਵਾਸ਼ਿੰਗਟਨ - ਦੱਖਣੀ ਅਫਰੀਕਾ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਗੁਪਤਾ ਪਰਿਵਾਰ ਨੂੰ ਅਮਰੀਕਾ ਨੇ ਬਲੈਕ ਲਿਸਟ ਕਰ ਦਿੱਤਾ ਹੈ। ਗੁਪਤਾ ਪਰਿਵਾਰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ। ਗੁਪਤਾ ਪਰਿਵਾਰ ਇਥੇ ਆਪਣਾ ਛੋਟਾ-ਮੋਟਾ ਵਪਾਰ ਕਰਦਾ ਸੀ ਅਤੇ ਕੁਝ ਖਾਸ ਮਸਾਲੇ ਦੱਖਣੀ ਅਫਰੀਕਾ ਦੇ ਮੇਡਾਗਾਸਕਰ ਅਤੇ ਜਾਂਜੀਬਾਰ ਤੋਂ ਮੰਗਵਾਉਂਦਾ ਸੀ। ਸਾਊਥ ਅਫਰੀਕਾ 'ਚ ਉਨ੍ਹਾਂ ਦੀ ਸਫਲਤਾ ਦੀ ਕਹਾਣੀ 1993 'ਚ ਸ਼ੁਰੂ ਹੋਈ। ਅਤੁਲ ਗੁਪਤਾ ਨੇ ਇਥੇ ਮਾਰਕੇਟਿੰਗ ਕੰਪਨੀ ਖੋਲ੍ਹ ਕੇ ਲੱਖਾਂ ਡਾਲਰ ਕਮਾਏ। 3 ਸਾਲਾਂ 'ਚ ਅਤੁਲ ਦੀ ਕੰਪਨੀ ਨੇ ਕਾਫੀ ਮੁਨਾਫਾ ਕਮਾ ਲਿਆ। ਹੁਣ ਕੰਪਨੀ ਦਾ ਨਾਂ ਸਹਾਰਨਪੁਰ ਨਾਲ ਜੋੜਦੇ ਹੋਏ ਬਦਲ ਕੇ ਸਹਾਰਾ ਕੰਪਿਊਟਰ ਕਰ ਦਿੱਤਾ। ਇਸ ਦੇ ਨਾਲ ਹੀ ਗੁਪਤਾ ਪਰਿਵਾਰ ਸਹਾਰਨਪੁਰ ਤੋਂ ਅਫਰੀਕਾ ਗਿਆ ਅਤੇ ਉਥੋਂ ਦਾ ਹੋ ਕੇ ਰਹਿ ਗਿਆ।

ਗੁਪਤਾ ਪਰਿਵਾਰ ਦੀ ਮਾਇਨਿੰਗ, ਸੋਨਾ, ਕੋਲਾ, ਹੀਰਾ, ਸਟੀਲ, ਵਾਹਨ ਨਿਰਮਾਣ ਜਿਹੇ ਕਈ ਤਰ੍ਹਾਂ ਦੇ ਕਾਰੋਬਾਰਾਂ 'ਚ ਵੱਖ-ਵੱਖ ਨਾਮਾਂ ਨਾਲ ਕੰਪਨੀਆਂ ਖੁਲਣ ਲੱਗੀਆਂ। ਗੁਪਤਾ ਪਰਿਵਾਰ ਦਾ ਸ਼ੁਮਾਰ ਵੱਡਾ ਕਾਰੋਬਾਰੀ ਘਰਾਣਿਆਂ 'ਚ ਹੋਣ ਲੱਗਾ। ਇਸ ਦੇ ਨਾਲ ਹੀ ਅਫਰੀਕੀ ਰਾਜਨੇਤਾ ਜੈਕਬ ਜੂਮਾ ਦਾ ਇਹ ਪਰਿਵਾਰ ਨਜ਼ਦੀਕੀ ਬਣ ਗਿਆ। ਜੈਕਬ ਦੇ ਸਿਆਸੀ ਪ੍ਰਚਾਰ ਅਤੇ ਪ੍ਰਸਾਰ 'ਚ ਗੁਪਤਾ ਪਰਿਵਾਰ ਨੇ ਕਾਫੀ ਪੈਸਾ ਲਾਇਆ। ਗੁਪਤਾ ਪਰਿਵਾਰ ਹੀਰੇ ਦੇ ਕਾਰੋਬਾਰ ਨਾਲ ਕਾਰੋਬਾਰੀ ਰਿਸ਼ਤਿਆਂ ਨੂੰ ਅੱਗੇ ਵਧਾਉਂਦੇ ਰਹੇ। ਹੀਰੇ ਦੇ ਕਾਰੋਬਾਰ ਦੇ ਜ਼ਰੀਏ ਕਾਲਾ ਧਨ ਬਣਾਉਣ ਦੇ ਹੁਣ ਗੁਣ ਗੁਪਤਾ ਪਰਿਵਾਰ ਨੇ ਸਿਖ ਲਏ।

ਸਿਆਸਤ 'ਚ ਪੈਰ ਜਮਾਉਂਦੇ ਹੋਏ ਗੁਪਤਾ ਪਰਿਵਾਰ ਖੁਲ੍ਹ ਕੇ ਜੈਕਬ ਦੇ ਸਮਰਥਨ 'ਚ ਆ ਗਿਆ। ਸਾਊਥ ਅਫਰੀਕਾ, ਦੁਬਈ, ਸਵਿੱਟਜ਼ਰਲੈਂਡ ਜਿਹੀਆਂ ਥਾਂਵਾਂ 'ਤੇ ਕਈ ਆਲੀਸ਼ਾਨ ਬੰਗਲੇ ਰੱਖਣ ਵਾਲੇ ਗੁਪਤਾ ਪਰਿਵਾਰ ਨੇ ਜੈਕਬ ਨੂੰ ਤੋਹਫੇ 'ਚ ਬੰਗਲੇ ਵੀ ਦਿੱਤੇ ਸਨ। ਜੈਕਬ ਜਦ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਸੱਤਾ ਦੇ ਸਾਰੇ ਸੂਤਰ ਗੁਪਤਾ ਪਰਿਵਾਰ ਦੇ ਹੱਥਾਂ 'ਚ ਆ ਗਏ। ਆਲਾ ਅਫਸਰਾਂ ਦੀਆਂ ਨਿਯੁਕਤੀਆਂ, ਸਰਕਾਰੀ ਕਾਟ੍ਰੈਕਟਸ 'ਚ ਹੇਰ-ਫੇਰ, ਰਿਸ਼ਵਤ ਦੀ ਵੰਡ, ਅਤੇ ਸਰਕਾਰ ਦੇ ਕਰੀਬ ਹਰ ਅਹਿਮ ਕੰਮ 'ਚ ਗੁਪਤਾ ਪਰਿਵਾਰ ਦਾ ਪੂਰਾ ਦਖਲ ਸੀ। ਦੱਖਣੀ ਅਫਰੀਕਾ 'ਚ ਜੈਕਬ ਦੀ ਸਰਕਾਰ ਨੂੰ ਸ਼ੈਡੋ ਗਵਰਨਮੈਂਟ ਮਤਲਬ ਗੁਪਤਾ ਦੇ ਸਹਾਰੇ ਚੱਲ ਰਹੀ ਸਰਕਾਰ ਤੱਕ ਕਿਹਾ ਜਾਣ ਲੱਗਾ ਸੀ।


author

Khushdeep Jassi

Content Editor

Related News