ਅਮਰੀਕੀ ਵਿਦੇਸ਼ ਮੰਤਰੀ ਏਂਟਨੀ ਬਲਿੰਕਨ ਪਹੁੰਚੇ ਭਾਰਤ, ਜੀ-20 ਸਿਖਰ ਸੰਮੇਲਨ ''ਚ ਲੈਣਗੇ ਹਿੱਸਾ
Thursday, Mar 02, 2023 - 04:16 AM (IST)
ਨਵੀਂ ਦਿੱਲੀ (ਵਾਰਤਾ): ਅਮਰੀਕਾ ਦੇ ਵਿਦੇਸ਼ ਮੰਤਰੀ ਏਂਟਨੀ ਬਲਿੰਕਨ ਬੁੱਧਵਾਰ ਸ਼ਾਮ ਨੂੰ ਭਾਰਤ ਪਹੁੰਚੇ। ਉਹ ਅੱਜ ਜੀ-20 ਵਿਦੇਸ਼ ਮੰਤਰੀਆਂ ਦੇ ਸਿਖਰ ਸੰਮੇਲਨ ਅਤੇ ਰਾਇਸੀਨਾ ਡਾਇਲਾੱਗ 'ਚ ਹਿੱਸਾ ਲੈਣਗੇ।
ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਤਾਨ 'ਚ ਫਿਰ ਹਿੱਲੀ ਧਰਤੀ, ਦੇਰ ਰਾਤ ਲੱਗੇ ਭੂਚਾਲ ਦੇ ਝਟਕੇ
ਅਮਰੀਕੀ ਦੂਤਾਵਾਸ ਨੇ ਇਕ ਟਵੀਟ 'ਚ ਕਿਹਾ, "ਨਮਸਤੇ ਅਤੇ ਭਾਰਤ 'ਚ ਵਾਪਸੀ ਲਈ ਸੁਆਗਤ ਹੈ, ਬਲਿੰਕਨ। ਏਂਟਨੀ ਬਲਿੰਕਨ ਭਾਰਤ ਵਿਚ ਜੀ20 ਵਿਦੇਸ਼ ਮੰਤਰੀਆਂ ਮੀਟਿੰਗ, ਰਾਇਸੀਨਾ ਡਾਇਲਾੱਗ 2023 ਵਿਚ ਭਾਗ ਲੈਣਗੇ, ਦੋਪੱਖੀ ਮੀਟਿੰਗਾਂ ਕਰਨਗੇ ਅਤੇ ਦੂਤਾਵਾਸ ਭਾਈਚਾਰੇ ਨਾਲ ਮਿਲਣਗੇ।" ਉਨ੍ਹਾਂ ਕਿਹਾ ਕਿ, "ਅਮਰੀਕਾ ਤੇ ਭਾਰਤ ਦੇ ਸਾਥ ਨੂੰ ਅੱਗੇ ਵਧਾਉਣ ਵਾਲੀ ਇਕ ਉਪਯੋਗੀ ਯਾਤਰਾ ਲਈ ਤਿਆਰ ਹਾਂ।"
ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ-ਪਤਨੀ ਦੀ ਲੜਾਈ ਬਣੀ ਪਰਿਵਾਰ ਦੇ 7 ਜੀਆਂ ਦੀ ਮੌਤ ਦੀ ਵਜ੍ਹਾ
ਦੱਸ ਦੇਈਏ ਕਿ ਏਂਟਨੀ ਬਲਿੰਕਨ ਮੱਧ ਏਸ਼ੀਆ ਦੀ ਯਾਤਰਾ ਤੋਂ ਬਾਅਦ ਇੱਥੇ ਪਹੁੰਚੇਹਨ। ਉਹ ਇੱਥੇ ਜੀ-20 ਵਿਦੇਸ਼ ਮੰਤਰੀਆਂ ਦੇ ਸਿਖਰ ਸੰਮੇਲਨ ਅਤੇ ਰਾਇਸੀਨਾ ਡਾਇਲਾੱਗ 'ਚ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।