ਅਸੀਂ ਭਾਰਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ ਪਰ..., ਰੂਸ ਤੇਲ ਖਰੀਦ ''ਤੇ ਅਮਰੀਕਾ ਦੇ ਊਰਜਾ ਮੰਤਰੀ ਦਾ ਵੱਡਾ ਬਿਆਨ
Friday, Sep 26, 2025 - 10:38 AM (IST)

ਵਾਸ਼ਿੰਗਟਨ (ਇੰਟ.)– ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨੇ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਨਿਊਯਾਰਕ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਰਾਈਟ ਨੇ ਕਿਹਾ, ‘ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਤੇਲ ਖਰੀਦ ਸਕਦੇ ਹੋ ਪਰ ਰੂਸ ਤੋਂ ਨਹੀਂ। ਅਮਰੀਕਾ ਵੀ ਤੇਲ ਵੇਚਦਾ ਹੈ ਅਤੇ ਹੋਰ ਦੇਸ਼ ਵੀ। ਅਸੀਂ ਭਾਰਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ, ਸਗੋਂ ਜੰਗ ਨੂੰ ਖਤਮ ਕਰਨਾ ਅਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।’
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਇੰਟਰਨੈਸ਼ਨਲ ਐਮੀ ਐਵਾਰਡ ਲਈ ਨਾਮਜ਼ਦ, ‘ਅਮਰ ਸਿੰਘ ਚਮਕੀਲਾ’ ਵੀ ਲਿਸਟ 'ਚ
ਰਾਈਟ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਸ ਨਾਲ ਮਿਲ ਕੇ ਕੰਮ ਕਰੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚਾਹੁੰਦੇ ਹਨ ਕਿ ਇਹ ਜੰਗ ਜਲਦੀ ਖਤਮ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਨਾਲ ਊਰਜਾ ਅਤੇ ਵਪਾਰਕ ਸਹਿਯੋਗ ਦਾ ਭਵਿੱਖ ਬਹੁਤ ਉੱਜਵਲ ਹੈ ਪਰ ਸਾਨੂੰ ਇਸ ਜੰਗ ਨੂੰ ਰੋਕਣ ਲਈ ਮਿਲ ਕੇ ਅਜਿਹਾ ਰਸਤਾ ਲੱਭਣਾ ਚਾਹੀਦਾ ਹੈ, ਜਿਸ ਨਾਲ ਰੂਸ ’ਤੇ ਦਬਾਅ ਪਾਇਆ ਜਾ ਸਕੇ । ਰਾਈਟ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ’ਚ ਸਹਿਯੋਗ ’ਤੇ ਚਰਚਾ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'
ਸਾਡੇ ਤੇਲ ਦਾ ਕੋਈ ਬਦਲ ਨਹੀਂ : ਰੂਸ
ਰੂਸ ਨੇ ਅਗਸਤ ਵਿਚ ਕਿਹਾ ਸੀ ਕਿ ਉਸ ਦੇ ਕੱਚੇ ਤੇਲ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਇਹ ਸਭ ਤੋਂ ਸਸਤਾ ਸੀ। ਸੀਨੀਅਰ ਰੂਸੀ ਡਿਪਲੋਮੈਟ ਰੋਮਨ ਬਾਬੂਸ਼ਕਿਨ ਨੇ ਉਸ ਸਮੇਂ ਕਿਹਾ ਸੀ ਕਿ ਭਾਰਤ ਨੂੰ ਰੂਸੀ ਤੇਲ ’ਤੇ ਲੱਗਭਗ 5 ਫੀਸਦੀ ਦੀ ਛੋਟ ਮਿਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਮੁਨਾਫਾ ਹੋ ਰਿਹਾ ਹੈ। ਬਾਬੂਸ਼ਕਿਨ ਨੇ ਇਹ ਵੀ ਕਿਹਾ ਕਿ ਭਾਰਤ ਸਮਝਦਾ ਹੈ ਕਿ ਤੇਲ ਸਪਲਾਈ ਨੂੰ ਬਦਲਣ ਦਾ ਕੋਈ ਮਤਲਬ ਨਹੀਂ ਹੈ ਅਤੇ ਅਮਰੀਕਾ ਵੱਲੋਂ ਪਾਏ ਗਏ ਦਬਾਅ ਨੂੰ ਉਸ ਨੇ ਖਾਰਿਜ ਕਰ ਦਿੱਤਾ ਸੀ। ਇਹ ਬਿਆਨ ਅਜਿਹੇ ਸਮੇਂ ਆਇਆ ਸੀ, ਜਦੋਂ ਭਾਰਤ-ਅਮਰੀਕਾ ਸਬੰਧਾਂ ਵਿਚਾਲੇ ਤਣਾਅ ਵਧ ਰਿਹਾ ਸੀ। ਅਮਰੀਕਾ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ’ਤੇ 50 ਫੀਸਦੀ ਟੈਰਿਫ ਲਾਇਆ ਸੀ।
ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ
ਪਾਕਿਸਤਾਨ ਦੇ ਤੇਲ ਭੰਡਾਰ ਦੀ ਨਿਕਲੀ ਹਵਾ
ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਪਾਕਿਸਤਾਨ ਵਿਚ ਤੇਲ ਭੰਡਾਰਾਂ ਦੀ ਖੋਜ ਕਰਨ ’ਚ ਕੋਈ ਦਿਲਚਸਪੀ ਨਹੀਂ ਹੈ। ਰਾਈਟ ਦਾ ਬਿਆਨ ਖਾਸ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਨੂੰ ਦਰਸਾਉਂਦਾ ਹੈ।
ਟਰੰਪ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਪਾਕਿਸਤਾਨ ਵਿਚ ਵਿਸ਼ਾਲ ਤੇਲ ਭੰਡਾਰਾਂ ਦੀ ਖੋਜ ਕਰਨ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਰਾਈਟ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਤੇਲ ਭੰਡਾਰਾਂ ਬਾਰੇ ਟਰੰਪ ਦੇ ਦਾਅਵੇ ਇਕ ਠੋਸ ਨੀਤੀ ਜਾਂ ਨਿਵੇਸ਼ ਯੋਜਨਾ ਨਾਲੋਂ ਜ਼ਿਆਦਾ ਇਕ ਰਾਜਨੀਤਕ ਦਿਖਾਵਾ ਸਨ। ਪਿਛਲੇ ਮਹੀਨੇ ਟਰੰਪ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਅਮਰੀਕਾ ਪਾਕਿਸਤਾਨ ਦੇ ਅਣਵਰਤੇ ਤੇਲ ਭੰਡਾਰਾਂ ਵਿਚ ਭਾਰੀ ਨਿਵੇਸ਼ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ: ਟਰੰਪ ਨੇ ਪਾਕਿਸਤਾਨੀ PM ਸ਼ਰੀਫ ਨਾਲ ਵ੍ਹਾਈਟ ਹਾਊਸ ਵਿਖੇ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
''''ਰੂਸ-ਯੂਕ੍ਰੇਨ ਜੰਗ ਨੂੰ ਮੈਂ ਨਹੀਂ ਕਰਵਾ ਸਕਿਆ ਖ਼ਤਮ, ਭਾਰਤ ਨਾਲ ਵੀ... !'''', ਟਰੰਪ ਨੇ ਕਬੂਲੀ ਆਪਣੀ ''ਨਾਕਾਮੀ''
