ਟਰੰਪ ਦੇ ਸਲਾਹਕਾਰ ਨਵਾਰੋ ਦਾ ਦਾਅਵਾ : ਗੱਲਬਾਤ ਦੀ ਮੇਜ਼ ’ਤੇ ਵਾਪਸ ਆ ਰਿਹੈ ਭਾਰਤ
Tuesday, Sep 16, 2025 - 11:40 AM (IST)

ਵਾਸ਼ਿੰਗਟਨ- ਭਾਰਤ-ਅਮਰੀਕਾ ਵਪਾਰਕ ਗੱਲਬਾਤ ਤੋਂ ਠੀਕ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਰਤ ਅਮਰੀਕੀ ਦਬਾਅ ਹੇਠ ਗੱਲਬਾਤ ਦੀ ਮੇਜ਼ ’ਤੇ ਵਾਪਸ ਆ ਰਿਹਾ ਹੈ। ਇਹ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ 50 ਫੀਸਦੀ ਟੈਰਿਫ ਲਾਉਣ ਤੋਂ ਕੁਝ ਹਫ਼ਤਿਆਂ ਬਾਅਦ ਹੋ ਰਹੀ ਹੈ। ਅਮਰੀਕੀ ਟੈਰਿਫ ਕਾਰਨ ਭਾਰਤ ਦਾ ਐਕਸਪੋਰਟ 9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਨਵਾਰੋ ਉਹੀ ਵਿਅਕਤੀ ਹੈ, ਜੋ ਭਾਰਤ ਵਿਰੋਧੀ ਬਿਆਨ ਦੇ ਕੇ ਲਗਾਤਾਰ ਸੁਰਖੀਆਂ ਵਿਚ ਰਹਿੰਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਰੁੱਧ ਅਮਰੀਕੀ ਟੈਰਿਫ ਪਿੱਛੇ ਨਵਾਰੋ ਦੀ ਵੱਡੀ ਭੂਮਿਕਾ ਹੈ।
ਇਕ ਹਫ਼ਤਾ ਪਹਿਲਾਂ ਪੀਟਰ ਨਵਾਰੋ ਨੇ ਕਿਹਾ ਸੀ ਕਿ ਭਾਰਤ ਨੂੰ ਵਪਾਰਕ ਗੱਲਬਾਤ ਵਿਚ ਕਿਸੇ ਨਾ ਕਿਸੇ ਮੋੜ ’ਤੇ ਅਮਰੀਕਾ ਨਾਲ ਇਕੱਠੇ ਹੋਣਾ ਪਵੇਗਾ, ਨਹੀਂ ਤਾਂ ਇਹ ਦਿੱਲੀ ਲਈ ‘ਚੰਗਾ’ ਨਹੀਂ ਹੋਵੇਗਾ। ਨਵਾਰੋ ਨੇ ‘ਰੀਅਲ ਅਮੈਰੀਕਾਜ਼ ਵਾਇਸ’ ਸ਼ੋਅ ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ ਸੀ ਕਿ ਭਾਰਤ ਸਰਕਾਰ ਉਸ ਤੋਂ ਨਾਰਾਜ਼ ਹੈ। ਉਸ ਨੇ ਭਾਰਤ ਨੂੰ ਟੈਰਿਫ ਦਾ ‘ਮਹਾਰਾਜਾ’ ਦੱਸਿਆ ਸੀ। ਹਾਲਾਂਕਿ ਨਵਾਰੋ ਭੁੱਲ ਗਿਆ ਕਿ ਭਾਰਤ ਅਤੇ ਅਮਰੀਕਾ ਦੀਆਂ ਅਰਥਵਿਵਸਥਾਵਾਂ ਵਿਚਾਲੇ ਬਹੁਤ ਵੱਡਾ ਅੰਤਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8