ਰੂਸ-ਯੂਕ੍ਰੇਨ ਜੰਗ ਤੋਂ ਪੈਸੇ ਕਮਾ ਰਿਹੈ ਅਮਰੀਕਾ : ਟਰੰਪ

Sunday, Sep 21, 2025 - 04:26 PM (IST)

ਰੂਸ-ਯੂਕ੍ਰੇਨ ਜੰਗ ਤੋਂ ਪੈਸੇ ਕਮਾ ਰਿਹੈ ਅਮਰੀਕਾ : ਟਰੰਪ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ-ਯੂਕ੍ਰੇਨ ਦੀ ਜੰਗ ਤੋਂ ਪੈਸੇ ਕਮਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਉਨ੍ਹਾਂ ਦੇ ਪਹਿਲਾਂ ਦੇ ਸਟੈਂਡ ਦੇ ਉਲਟ ਹੈ, ਜਿਸ ਵਿਚ ਉਨ੍ਹਾਂ ਕੀਵ ਨੂੰ ਬਿਨਾਂ ਸ਼ਰਤ ਫੌਜੀ ਸਮਰਥਨ ਦੇਣ ਦੀ ਗੱਲ ਕਹੀ ਸੀ, ਜਿਸ ਦੇ ਤਹਿਤ ਅਮਰੀਕਾ ਉਸ ਨੂੰ ਹਥਿਆਰ ਸਪਲਾਈ ਕਰਦਾ ਰਿਹਾ ਹੈ।

ਵ੍ਹਾਈਟ ਹਾਊਸ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਜੁਲਾਈ ਵਿਚ ਹਸਤਾਖਰ ਕੀਤੇ ਉਸ ਸਮਝੌਤੇ ਦੀ ਪ੍ਰਸ਼ੰਸਾ ਕੀਤੀ, ਜਿਸ ਦੇ ਤਹਿਤ ਅਮਰੀਕਾ ਆਪਣੇ ਸਾਥੀ ਨਾਟੋ ਮੈਂਬਰਾਂ ਨੂੰ ਹਥਿਆਰ ਵੇਚਦਾ ਹੈ, ਜੋ ਬਾਅਦ ’ਚ ਉਹ ਯੂਕ੍ਰੇਨ ਨੂੰ ਸੌਂਪ ਦਿੰਦੇ ਹਨ। ਟਰੰਪ ਨੇ ਕਿਹਾ ਕਿ ਅਸੀਂ ਜੰਗ ’ਤੇ ਹੋਰ ਖਰਚਾ ਨਹੀਂ ਕਰ ਰਹੇ। ਕੀ ਤੁਹਾਨੂੰ ਪਤਾ ਹੈ ਕਿ ਜੋ ਕੁਝ ਵੀ ਭੇਜਿਆ ਗਿਆ ਹੈ, ਉਸ ਦੇ ਲਈ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਅਸੀਂ ਬਾਈਡੇਨ ਵਾਂਗ ਨਹੀਂ ਕਰ ਰਹੇ। ਉਨ੍ਹਾਂ ਨੂੰ 350 ਅਰਬ ਡਾਲਰ ਦਿੱਤੇ ਗਏ, ਜੋ ਹੈਰਾਨ ਕਰ ਦੇਣ ਵਾਲਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗ ਲਈ ਨਾਟੋ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ।


author

cherry

Content Editor

Related News