ਰੂਸ-ਬੇਲਾਰੂਸ ਦੇ ਯੁੱਧ ਅਭਿਆਸ 'ਚ ਭਾਰਤ ਦੀ ਐਂਟਰੀ ! ਕਿਤੇ ਅਮਰੀਕਾ ਨਾਲ ਪੈ ਨਾ ਜਾਏ 'ਪੰਗਾ'
Wednesday, Sep 17, 2025 - 10:18 AM (IST)

ਇੰਟਰਨੈਸ਼ਨਲ ਡੈਸਕ- ਰੂਸ ਅਤੇ ਬੇਲਾਰੂਸ ਵਿਚਾਲੇ ਚੱਲ ਰਹੀ ਵੱਡੀ ਫੌਜੀ ਡਰਿੱਲ “ਜ਼ਪਾਦ-2025” ਵਿੱਚ ਹੁਣ ਭਾਰਤ ਨੇ ਵੀ ਐਂਟਰੀ ਮਾਰ ਲਈ ਹੈ। 5 ਦਿਨਾਂ ਤੱਕ ਚੱਲਣ ਵਾਲੀ ਇਸ ਡਰਿੱਲ 'ਚ ਲਗਭਗ ਇੱਕ ਲੱਖ ਸੈਨਿਕਾਂ ਨੇ ਹਿੱਸਾ ਲਿਆ ਹੈ, ਜਦਕਿ ਭਾਰਤ ਨੇ ਵੀ ਆਪਣੀ ਫੌਜ ਦੇ 65 ਜਵਾਨ ਇਸ ਡਰਿੱਲ 'ਚ ਹਿੱਸਾ ਲੈਣ ਲਈ ਭੇਜੇ ਹਨ।
ਰੂਸੀ ਰੱਖਿਆ ਮੰਤਰਾਲੇ ਅਨੁਸਾਰ, ਇਸ ਅਭਿਆਸ ਦਾ ਮਕਸਦ ਦੋਸਤ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਆਪਸੀ ਸਮਝ, ਰਣਨੀਤੀਕ ਸਹਿਯੋਗ ਅਤੇ ਯੁੱਧ-ਸਥਿਤੀਆਂ ਵਿੱਚ ਸਾਂਝੀ ਕਾਰਵਾਈ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਹੈ। ਡਰਿੱਲ ਦੌਰਾਨ ਰੂਸ ਨੇ ਵੱਡੇ ਪੱਧਰ 'ਤੇ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਨਿਊਕਲੀਅਰ ਹਥਿਆਰ ਲਿਜਾਣ ਯੋਗ ਬਾਂਬਿੰਗ ਕ੍ਰਾਫਟ, ਜੰਗੀ ਜਹਾਜ਼ ਅਤੇ ਆਧੁਨਿਕ ਰੱਖਿਆ ਪ੍ਰਣਾਲੀਆਂ ਸ਼ਾਮਲ ਸਨ। ਹਾਲਾਂਕਿ ਰੂਸ-ਬੇਲਾਰੂਸ ਦੀ ਇਸ ਡਰਿੱਲ 'ਚ ਸਿਰਫ਼ ਭਾਰਤ ਹੀ ਨਹੀਂ, ਈਰਾਨ, ਬੰਗਲਾਦੇਸ਼, ਬੁਰਕਿਨਾ ਪਾਸੋ, ਕਾਂਗੋ ਤੇ ਮਾਲੀ ਦੀਆਂ ਫ਼ੌਜਾਂ ਨੇ ਵੀ ਹਿੱਸਾ ਲਿਆ।
ਇਹ ਵੀ ਪੜ੍ਹੋ- ਰੂਸ ਨੇ ਬੇਲਾਰੂਸ ਨਾਲ ਕੀਤਾ ਪ੍ਰਮਾਣੂ ਸ਼ਕਤੀ ਦਾ ਪ੍ਰਦਰਸ਼ਨ ! NATO ਦੇਸ਼ਾਂ 'ਚ ਵਧਿਆ ਤਣਾਅ
ਭਾਰਤ ਨੇ ਇਹ ਕਦਮ ਉਸੇ ਵੇਲੇ ਚੁੱਕਿਆ ਹੈ, ਜਦੋਂ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਟੈਰਿਫ਼ਾਂ ਕਾਰਨ ਤਣਾਅ ਪੈਦਾ ਹੋ ਰਿਹਾ ਹੈ। ਅਮਰੀਕਾ ਨੇ ਹਾਲ ਹੀ ਵਿੱਚ ਰੂਸ ਨਾਲ ਭਾਰਤ ਦੇ ਵਧਦੇ ਸੈਨਿਕ ਅਤੇ ਊਰਜਾ ਸਬੰਧਾਂ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਦੂਜੇ ਪਾਸੇ, ਵਿਦੇਸ਼ੀ ਨੀਤੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਰਣਨੀਤੀ ਮਲਟੀ-ਅਲਾਇੰਸ (multi-alliance) ਦੀ ਹੈ, ਜਿਸ ਦਾ ਮਤਲਬ ਹੈ ਕਿ ਭਾਰਤ ਇੱਕ ਹੀ ਧੁਰੇ ਨਾਲ ਨਹੀਂ, ਸਗੋਂ ਵੱਖ-ਵੱਖ ਤਾਕਤਾਂ ਨਾਲ ਸਬੰਧ ਬਣਾਈ ਰੱਖਣਾ ਚਾਹੁੰਦਾ ਹੈ।
ਮਾਹਿਰਾਂ ਅਨੁਸਾਰ, ਭਾਰਤ ਦਾ ਇਹ ਕਦਮ ਏਸ਼ੀਆ ਅਤੇ ਯੂਰਪ ਵਿੱਚ ਆਪਣਾ ਰਣਨੀਤੀਕ ਪ੍ਰਭਾਵ ਬਰਕਰਾਰ ਰੱਖਣ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਇਹ ਡਰਿੱਲ ਰੂਸ ਨਾਲ ਭਾਰਤ ਦੀ ਪੁਰਾਣੀ ਸੈਨਿਕ ਭਾਈਚਾਰੇ ਦੀ ਮਜ਼ਬੂਤੀ ਨੂੰ ਵੀ ਦਰਸਾਉਂਦੀ ਹੈ, ਜੋ ਭਵਿੱਖ ਵਿੱਚ ਭਾਰਤ-ਅਮਰੀਕਾ ਸਬੰਧਾਂ ਦੇ ਰਸਤੇ 'ਚ ਨਵਾਂ ਅੜਿੱਕਾ ਪਾ ਸਕਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਕੂਲਾਂ-ਕਾਲਜਾਂ 'ਚ ਹੋ ਗਿਆ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e