ਜੰਮੂ-ਕਸ਼ਮੀਰ: ਅਨੰਤਨਾਗ ’ਚ ਸੂਫ਼ੀ ਸੰਤ ਬਾਬਾ ਨਸੀਬ ਦਾ 395ਵਾਂ ‘ਉਰਸ’ ਮਨਾਇਆ ਗਿਆ

Sunday, Jun 27, 2021 - 04:40 PM (IST)

ਜੰਮੂ-ਕਸ਼ਮੀਰ: ਅਨੰਤਨਾਗ ’ਚ ਸੂਫ਼ੀ ਸੰਤ ਬਾਬਾ ਨਸੀਬ ਦਾ 395ਵਾਂ ‘ਉਰਸ’ ਮਨਾਇਆ ਗਿਆ

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਸੂਫ਼ੀ ਸੰਤ ਹਜ਼ਰਤ ਬਾਬਾ ਨਸੀਬ ਉਦ ਦੀਨ ਗਾਜ਼ੀ ਦਾ395ਵਾਂ ਸਲਾਨਾ ‘ਉਰਸ’ ਮਨਾਇਆ ਗਿਆ। ਇਸ ਵਿਚ ਅਨੰਤਨਾਗ ਜ਼ਿਲ੍ਹੇ ਦੇ ਬਿਜਬਹਿਰਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਕਈ ਭਗਤਾਂ ਨੇ ਹਿੱਸਾ ਲਿਆ। ਸੰਤ ਦਾ ਮਕਬਰਾ ਅਨੰਤਨਾਗ ਦੇ ਬਿਜਬਹਿਰਾ ਸ਼ਹਿਰ ਵਿਚ ਸਥਿਤ ਹੈ। ਇਸ ਸੂਫ਼ੀ ਸੰਤ ਦੀ ਦਰਗਾਹ ਸੂਫ਼ੀ ਨਿ੍ਰਤ ਲਈ ਕਾਫੀ ਪ੍ਰਸਿੱਧ ਹੈ। ਉਤਸਵ ਦੌਰਾਨ ਭਗਤਾਂ ਨੇ ਰਿਵਾਇਤੀ ਨਿ੍ਰਤ ਦਾ ਪ੍ਰਦਰਸ਼ਨ ਕੀਤਾ। 

ਬਾਬਾ ਨਸੀਬ ਦਾ ਜਨਮ ਕਸ਼ਮੀਰ ’ਚ ਹੋਇਆ ਸੀ, ਜਦੋਂ ਉਨ੍ਹਾਂ ਦੇ ਪਿਤਾ ਰਾਵਲਪਿੰਡੀ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ 7 ਸਾਲ ਦੀ ਉਮਰ ਵਿਚ ਹਜ਼ਰਤ ਮਖਦੂਮੀ ਤੋਂ ਆਪਣੀ ਅਧਿਆਤਮਿਕ ਸਿੱਖਿਆ ਪ੍ਰਾਪਤ ਕੀਤੀ। ਬਾਅਦ ’ਚ ਹਜ਼ਰਤ ਮਖਦੂਮੀ ਨੇ ਬਾਬਾ ਨਸੀਬ ਨੂੰ ਹਜ਼ਰਤ ਸ਼ੇਖ ਦਾਊਦ ਖਾਕੀ ਨੂੰ ਸੌਂਪ ਦਿੱਤਾ। ਬਾਬਾ ਨਸੀਬ ਇਕ ਸੂਫੀ ਸੰਤ, ਭਾਈਚਾਰੇ ਦੇ ਉਪਦੇਸ਼ਕ ਸਨ ਅਤੇ ਮਨੁੱਖਤਾ ਲਈ ਕੰਮ ਕਰਦੇ ਸਨ। ਉਹ ਇਕ ਸਮਰੱਥ ਕਸ਼ਮੀਰ ਅਤੇ ਫ਼ਾਰਸੀ ਲੇਖਕ ਸਨ। ਉਨ੍ਹਾਂ ਨੇ ਲੱਗਭਗ 22 ਕਿਤਾਬਾਂ ਜ਼ਿਆਦਾਤਰ ਅਰਬੀ ਅਤੇ ਫ਼ਾਰਸੀ ਵਿਚ ਲਿਖੀਆਂ ਹਨ। ਬੀਬੀਆਂ, ਪੁਰਸ਼ਾਂ ਅਤੇ ਬੱਚਿਆਂ ਤੇ ਨੌਜਵਾਨਾਂ ਨੇ ਪੂਜਾ ਕੀਤੀ ਅਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਦੇ ਪਾਠ ਨਾਲ ਗੂੰਜਦੀ ਹੋਈ ਦਰਗਾਹ ’ਤੇ ਵਿਸ਼ੇਸ਼ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਪਿਆਰ, ਸਨੇਹ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਇਆ। 

ਓਧਰ ਸ਼ਰਾਈਨ ਕਮੇਟੀ ਦੇ ਮੈਂਬਰ ਗੁਲਾਮ ਰਸੂਲ ਨੇ ਬਾਬਾ ਨਸੀਬ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਾਬਾ ਨਸੀਬ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਲਈ ਬਿਤਾਈ। ਉਨ੍ਹਾਂ ਨੇ ਲੋਕਾਂ ਦੇ ਕਲਿਆਣ ਲਈ ਕੰਮ ਕੀਤਾ ਅਤੇ ਮਨੁੱਖਤਾਵਾਦੀ ਸਨ। ਉਨ੍ਹਾਂ ਨੇ ਭਾਈਚਾਰੇ ਨੂੰ ਉਤਸ਼ਾਹਿਤ ਕੀਤਾ। ਸਲਾਨਾ ਉਰਸ ਇਸਲਾਮੀ ਜਾਂ ਚੰਦਰ ਕਲੰਡਰ ਮੁਤਾਬਕ ਮਨਾਇਆ ਜਾਂਦਾ ਸੀ। ਬਿਜਬਹਿਰਾ ਵਾਸੀ ਏਜਾਜ਼ ਗੁਲ ਨੇ ਕਿਹਾ ਕਿ ਕੋਰੋਨਾ ਕਾਰਨ ਬਹੁਤ ਸਾਰੇ ਲੋਕ ਉਤਸਵ ’ਚ ਸ਼ਾਮਲ ਨਹੀਂ ਹੋਏ। ਕੋੋਰੋਨਾ ਕਾਰਨ ਇੱਥੇ ਘੱਟ ਲੋਕ ਆਏ। ਉਨ੍ਹਾਂ ਦੱਸਿਆ ਕਿ ਭਗਤਾਂ ਨੇ ਪੂਰੇ ਦੇਸ਼ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਅਤੇ ਇਹ ਵੀ ਪ੍ਰਾਰਥਨਾ ਕੀਤੀ ਕਿ ਮਹਾਮਾਰੀ ਖਤਮ ਹੋਵੇ।  


author

Tanu

Content Editor

Related News