ਪੀ. ਐੱਮ. ਮੋਦੀ ਦੇ ਰਡਾਰ ਵਾਲੇ ਬਿਆਨ ''ਤੇ ਉਰਮਿਲਾ ਦਾ ਟਵੀਟ

5/14/2019 4:45:16 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ 'ਚ ਨਾਂ ਕਮਾਉਣ ਤੋਂ ਬਾਅਦ ਰਾਜਨੀਤੀ 'ਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਦੇ ਟਿਕਟ 'ਤੇ ਚੋਣ ਮੈਦਾਨ 'ਚ ਆਈ ਹੈ। ਉਰਮਿਲਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੀ. ਐੱਮ. ਨਰਿੰਦਰ ਮੋਦੀ ਦੇ ਰਡਾਰ ਵਾਲੇ ਬਿਆਨ 'ਤੇ ਤੰਜ ਕੱਸਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਇਕ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਪੀ. ਐੱਮ. ਮੋਦੀ ਨੇ ਬਾਲਾਕੋਟ ਏਅਰ ਸਟ੍ਰਾਈਕ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਮੌਸਮ ਕਲਾਊਡੀ ਹੈ ਰਡਾਰ 'ਚ ਨਹੀਂ ਆਉਣਗੇ ਅਤੇ ਉਸ ਤੋਂ ਬਾਅਦ ਲੋਕ ਇਸ ਬਿਆਨ 'ਤੇ ਲੋਕ ਖੂਬ ਚੁਟਕੀਆਂ ਲੈ ਰਹੇ ਹਨ। ਕਾਂਗਰਸ ਨੇਤਾ ਉਰਮਿਲਾ ਮਾਤੋਂਡਕਰ ਨੇ ਆਪਣੇ ਟਵਿਟਰ ਹੈਂਡਲ 'ਤੇ ਆਪਣੇ ਕੁੱਤੇ ਨਾਲ ਤਸਵੀਰ ਸ਼ੇਅਰ ਕਰਦਿਆ ਲਿਖਿਆ ਕਿ 'ਭਗਵਾਨ ਦਾ ਸ਼ੁੱਕਰ ਹੈ ਕਿ ਅੱਜ ਮੌਸਮ ਸਾਫ ਹੈ ਅਤੇ ਮੇਰਾ ਰੋਮਿਆ ਵੀ ਰਡਾਰ ਦੀ ਆਵਾਜ਼ ਸੁਣ ਸਕਦਾ ਹੈ।'


ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਤੇ ਲੋਕ ਸਭਾ ਚੋਣ ਮੈਦਾਨ 'ਚ ਉੱਤਰੀ ਮੁੰਬਈ ਤੋਂ ਕਾਂਗਰਸ ਦੀ ਉਮੀਦਵਾਰ ਉਰਮਿਲਾ ਮਾਤੋਂਡਕਰ ਰਾਜਨੀਤੀ 'ਚ ਐਂਟਰੀ ਲੈਣ ਤੋਂ ਬਾਅਦ ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਉਰਮਿਲਾ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਕੁਝ ਲੋਕ ਉਸ ਨੂੰ ਟਰੋਲ ਕਰ ਰਹੇ ਹਨ ਅਤੇ ਕੁਝ ਲੋਕਾਂ ਨੇ ਉਸ ਨੂੰ ਵਧਾਈਆਂ ਵੀ ਦੇ ਰਹੇ ਹਨ। ਉਰਮਿਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਮਾਤਾ ਦੇ ਮੰਦਰ 'ਚ ਨਜ਼ਕ ਆ ਰਹੀ ਹੈ। ਉਰਮਿਲਾ ਦੇ ਇਸ ਤਸਵੀਰ ਨੂੰ ਸ਼ੇਅਰ ਕਰਦਿਆ ਹੀ ਲੋਕਾਂ ਨੇ ਉਸ ਨੂੰ ਹਿੰਦੂ-ਮੁਸਲਿਮ ਹੋਣ 'ਤੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀ ਉਰਮਿਲਾ ਦੇ ਹਿੰਦੂ ਅੱਤਵਾਦ ਵਾਲੇ ਬਿਆਨ ਨੂੰ ਲੈ ਕੇ ਉਸ ਨੂੰ ਖੂਬ ਟਰੋਲ ਕੀਤਾ ਗਿਆ ਸੀ। ਮੁੰਬਈ ਦੀਆਂ 6 ਲੋਕ ਸਭਾ ਸੀਟਾਂ 'ਤੇ ਚੌਥੇ ਪੜਾਅ 'ਚ 29 ਅਪ੍ਰੈਲ ਨੂੰ ਵੋਟਾਂ ਹੋ ਚੁੱਕੀਆਂ ਹਨ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita