ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

11/17/2023 12:03:33 PM

ਬਿਜ਼ਨੈੱਸ ਡੈਸਕ - ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪੈਸਾ ਕਮਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ। ਕਈ ਲੋਕ ਸ਼ੇਅਰ ਬਾਜ਼ਾਰ 'ਚ ਪੈਸਾ ਲਗਾ ਕੇ ਰਾਤੋ-ਰਾਤ ਅਮੀਰ ਹੋ ਜਾਣ ਦੇ ਸੁਫ਼ਨੇ ਵੀ ਵੇਖਦੇ ਹਨ। ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਕਈ ਲੋਕ ਕਾਰੋਬਾਰ ਅਤੇ ਸ਼ੇਅਰ ਬਾਜ਼ਾਰ 'ਚ ਘਾਟਾ ਪੈ ਜਾਣ 'ਤੇ ਆਪਣੇ ਆਪ ਨੂੰ ਖ਼ਤਮ ਵੀ ਕਰ ਲੈਂਦੇ ਹਨ। ਅਜਿਹਾ ਇਕ ਮਾਮਲਾ ਚੇਨਈ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਨ ਵਾਲੇ ਤਕਨੀਕੀ ਵਿਸ਼ਲੇਸ਼ਕ ਨੇ ਸ਼ੇਅਰ ਬਾਜ਼ਾਰ 'ਚ ਘਾਟਾ ਪੈਣ 'ਤੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ

ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ 26 ਸਾਲ ਈ ਭੁਵਨੇਸ਼ ਵਜੋਂ ਹੋਈ ਹੈ, ਜੋ ਪੱਲੀਕਰਨਈ ਦੇ ਰਾਜਲਕਸ਼ਮੀ ਨਗਰ ਦਾ ਰਹਿਣ ਵਾਲਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਨੇ ਬੈਂਕ ਤੋਂ ਉਧਾਰ ਪੈਸੇ ਲਏ ਸਨ। ਉਸ ਨੇ ਸ਼ੇਅਰ ਬਾਜ਼ਾਰ ਵਿੱਚ ਉਨ੍ਹਾਂ ਪੈਸਿਆਂ ਦਾ ਨਿਵੇਸ਼ ਕੀਤਾ ਸੀ, ਪਰ ਉਹ ਸਭ ਗੁਆ ਬੈਠਾ। 10 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਹੋਣ ਕਾਰਨ ਉਹ ਦੇਣ 'ਚ ਅਸਮਰੱਥ ਸੀ। ਪੈਸੇ ਦੀ ਇਸੇ ਪਰੇਸ਼ਾਨੀ ਕਾਰਨ ਤਕਨੀਕੀ ਵਿਸ਼ਲੇਸ਼ਕ ਨੇ ਆਪਣੇ ਦਫ਼ਤਰ ਦੀ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਇਹ ਵੀ ਪੜ੍ਹੋ - ਮੁਸ਼ਕਲਾਂ 'ਚ ਘਿਰੀ ਇੰਡੀਗੋ, ਅਦਾਲਤ ਨੇ ਠੋਕਿਆ 70 ਹਜ਼ਾਰ ਦਾ ਜੁਰਮਾਨਾ, ਜਾਣੋ ਵਜ੍ਹਾ

ਤਕਨੀਕੀ ਵਿਸ਼ਲੇਸ਼ਕ ਜਦੋਂ ਇਮਾਰਤ ਤੋਂ ਛਾਲ ਮਾਰ ਰਿਹਾ ਸੀ ਤਾਂ ਉਸ ਨੂੰ ਉਥੇ ਮੌਜੂਦ ਕਰਮਚਾਰੀਆਂ ਨੇ ਵੇਖ ਲਿਆ। ਜਦੋਂ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਭੁਵਨੇਸ਼ ਨੂੰ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਹੋਇਆ ਦੇਖਿਆ, ਜਿਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 


rajwinder kaur

Content Editor

Related News