UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ ''ਚ ਹੋਈ ਫੇਲ੍ਹ ਤਾਂ ਗੰਗਾ ''ਚ ਮਾਰ''ਤੀ ਛਾਲ
Tuesday, Nov 04, 2025 - 12:29 PM (IST)
ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਤੋਂ ਯੂਨੀਅਨ ਪਬਲਿਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਪ੍ਰੀਖਿਆ 'ਚ 2 ਵਾਰ ਅਸਫ਼ਲ ਹੋਣ ਨਾਲ ਨਿਰਾਸ਼ ਹੋ ਕੇ ਇਕ ਕੁੜੀ ਨੇ ਪੁਲ ਤੋਂ ਗੰਗਾ ਨਦੀ 'ਚ ਛਾਲ ਮਾਰ ਦਿੱਤੀ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਖੇਤਰ ਅਧਿਕਾਰੀ ਗੌਤਮ ਰਾਏ ਨੇ ਮੰਗਲਵਾਰ ਨੂੰ ਦੱਸਿਆ ਕਿ ਬਿਜਨੌਰ ਚੀਨੀ ਮਿਲ ਕੋਲ ਰਹਿਣ ਵਾਲੀ ਲਲਿਤਾ ਸਿੰਘ (26) ਸੋਮਵਾਰ ਨੂੰ ਆਪਣੇ ਚਚੇਰੀ ਭੈਣ ਅਕਸ਼ੀ ਨਾਲ ਗੰਗਾ ਨਦੀ ਦੇ ਪੁਲ 'ਤੇ ਗਈ ਸੀ ਅਤੇ ਅਚਾਨਕ ਪਾਣੀ 'ਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ
ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਲਲਿਤਾ ਦੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਲਲਿਤਾ ਦੇ ਪਿਤਾ ਵੇਦਪ੍ਰਕਾਸ਼ ਅਨੁਸਾਰ, ਉਨ੍ਹਾਂ ਦੀ ਧੀ ਨੇ ਆਈਆਈਟੀ ਕਾਨਪੁਰ ਤੋਂ ਐੱਮਸੀਏ ਕੀਤਾ ਸੀ। ਉਸ ਨੇ 2 ਵਾਰ ਯੂਪੀਐੱਸਸੀ ਦੀ ਪ੍ਰੀਖਿਆ ਦਿੱਤੀ ਸੀ ਪਰ ਕਾਮਯਾਬੀ ਨਹੀਂ ਮਿਲੀ ਸੀ। ਉਹ ਕਾਫ਼ੀ ਸਮੇਂ ਤੋਂ ਤਣਾਅ 'ਚ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
