ਵਿਦੇਸ਼ੀ ਜੋੜੇ ''ਤੇ ਚੜ੍ਹਿਆ ਦੇਸੀ ਰੰਗ ! ਗੰਗਾ ''ਚ ਕਿਸ਼ਤੀ ''ਚ ਬੈਠ ਰੀਤੀ-ਰਿਵਾਜਾਂ ਨਾਲ ਕਰਾਇਆ ਵਿਆਹ
Wednesday, Feb 25, 2026 - 03:02 PM (IST)
ਵਾਰਾਣਸੀ- ਉੱਤਰ ਪ੍ਰਦੇਸ਼ ਦੀ ਧਾਰਮਿਕ ਅਤੇ ਅਧਿਆਤਮਿਕ ਨਗਰੀ ਕਾਸ਼ੀ 'ਚ ਰੋਜ਼ਾਨਾ ਹਜ਼ਾਰਾਂ ਦੇਸ਼ੀ ਅਤੇ ਵਿਦੇਸ਼ੀ ਸੈਲਾਨੀ ਆਉਂਦੇ ਹਨ। ਮੰਗਲਵਾਰ ਨੂੰ ਇਕ ਮੈਕਸੀਕਨ ਜੋੜੇ ਨੇ ਅੱਸੀ ਘਾਟ ਦੇ ਸਾਹਮਣੇ ਕਿਸ਼ਤੀ 'ਤੇ ਵੈਦਿਕ ਰੀਤੀ-ਰਿਵਾਜਾਂ ਨਾਲ ਵਿਆਹ ਸੰਪੰਨ ਕੀਤਾ। ਮੰਤਰਾਂ ਦੀ ਗੂੰਜ ਵਿਚਾਲੇ ਭਾਰਤੀ ਪਹਿਰਾਵਾ ਪਹਿਨੇ ਵਿਦੇਸ਼ੀ ਜੋੜਾ 7 ਜਨਮਾਂ ਦੇ ਬੰਧਨ 'ਚ ਬੱਝ ਗਿਆ।

ਮੈਕਸੀਕੋ ਵਾਸੀ ਰੂਇਜ਼ ਕਾਬੋਲ ਅਤੇ ਗੋਂਜਲੋ ਮਿਗੁਲ ਭਾਰਤੀ ਕਲਾ, ਸਨਾਤਨ ਸੱਭਿਆਚਾਰ ਅਤੇ ਵੈਦਿਕ ਰੀਤੀ-ਰਿਵਾਜਾਂ ਤੋਂ ਕਾਫ਼ੀ ਪ੍ਰਭਾਵਿਤ ਸਨ। ਦੋਵਾਂ ਨੇ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਾਸ਼ੀ ਤੋਂ ਕਰਨ ਦਾ ਫ਼ੈਸਲਾ ਕੀਤਾ। ਮਾਂ ਗੰਗਾ ਦੇ ਪ੍ਰਤੀ ਉਨ੍ਹਾਂ ਦੀ ਡੂੰਘੀ ਆਸਥਾ ਨੇ ਉਨ੍ਹਾਂ ਨੂੰ ਕਾਸ਼ੀ ਲਿਆਂਦਾ। ਇਸੇ ਕਾਰਨ ਉਨ੍ਹਾਂ ਨੇ ਮੰਡਪ ਲਈ ਗੰਗਾ 'ਚ ਕਿਸ਼ਤੀ ਨੂੰ ਚੁਣਿਆ। ਵਿਆਹ ਸੰਪੰਨ ਕਰਵਾਉਣ ਵਾਲੇ ਆਚਾਰੀਆ ਦੀਪਕ ਪਾਂਡੇ ਨੇ ਦੱਸਿਆ ਕਿ ਲਾੜਾ ਗੋਂਜਲੋ ਮਿਗੁਲ ਅਤੇ ਲਾੜੀ ਰੂਇਜ਼ ਨੇ ਕੁਝ ਲੋਕਾਂ ਦੇ ਮਾਧਿਅਮ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ। ਹਿੰਦੂ ਰੀਤੀ-ਰਿਵਾਜਾਂ ਅਨੁਸਾਰ, ਹਵਨ-ਪੂਜਾ, ਜੈਮਾਲਾ ਅਤੇ ਸਿੰਦੂਰ ਦਾਨ ਕਰ ਕੇ ਵਿਆਹ ਸੰਪੰਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
