ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ

Wednesday, Nov 06, 2024 - 05:32 PM (IST)

ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ

ਨੈਸ਼ਨਲ ਡੈਸਕ- ਅੱਜ ਦੇ ਸਮੇਂ 'ਚ ਸਮਾਰਟਫੋਨ ਹਰ ਇਕ ਵਿਅਕਤੀ ਦੀ ਲੋੜ ਬਣ ਗਈ ਹੈ, ਜਿਸ ਤੋਂ ਬਿਨਾਂ ਮੰਨੋ ਜ਼ਿੰਦਗੀ ਅਧੂਰੀ ਹੈ ਜਾਂ ਕਹਿ ਲਵੋ ਫੋਨ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਜ਼ਿਆਦਾਤਰ ਲੋਕ ਸ਼ਾਪਿੰਗ ਨੂੰ ਲੈ ਕੇ ਸਾਮਾਨ ਆਰਡਰ ਕਰਨ ਤੱਕ ਸਾਰੇ ਕੰਮ ਆਨਲਾਈਨ ਕਰਦੇ ਹਨ। ਅਜਿਹੇ  ਵਿਚ ਲੱਗਭਗ ਸਾਰੇ ਸਮਾਰਟਫੋਨ 'ਤੇ UPI ID ਹੈ ਅਤੇ ਹਰ ਕੋਈ ਆਪਣਾ ਡਾਟਾ ਅਤੇ ਖਾਸ ਜਾਣਕਾਰੀ ਫੋਨ 'ਚ ਸੇਵ ਕਰਦਾ ਹੈ ਪਰ ਸੋਚੋ ਜੇਕਰ ਤੁਹਾਡਾ ਫ਼ੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਕੀ ਹੋਵੇਗਾ?  ਜੇਕਰ ਤੁਹਾਡਾ ਫ਼ੋਨ ਚੋਰੀ ਹੋ ਜਾਂਦਾ ਹੈ, ਤਾਂ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਦੇ ਲੀਕ ਹੋਣ ਦਾ ਵਧੇਰੇ ਖਤਰਾ ਹੈ। ਇਸ ਦੇ ਨਾਲ ਹੀ ਤੁਹਾਡੀ UPI ID ਦੀ ਵੀ ਦੁਰਵਰਤੋਂ ਹੋ ਸਕਦੀ ਹੈ। ਜੇਕਰ ਸਮਾਰਟਫੋਨ ਗੁੰਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ, ਤਾਂ ਅਜਿਹੀ ਸਥਿਤੀ 'ਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਇਕ ਫ਼ੋਨ ਕਾਲ ਕਰਕੇ ਆਪਣੀ UPI ID ਨੂੰ ਬਲੌਕ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ ਕੁਝ ਸਟੈਪਸ ਨੂੰ ਫਾਲੋ ਕਰਨਾ ਹੋਵੇਗਾ।

ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ

ਕੀ ਹੁੰਦਾ ਹੈ UPI ID?

ਦਰਅਸਲ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਇਕ ਬੈਂਕਿੰਗ ਸਿਸਟਮ ਹੁੰਦਾ ਹੈ, ਜੋ ਤੁਹਾਨੂੰ ਪੇਮੈਂਟ ਐੱਪ ਜ਼ਰੀਏ ਪੈਸਿਆਂ ਦਾ ਭੁਗਤਾਨ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੇਮੈਂਟ ਐੱਪ ਜ਼ਰੀਏ ਤੁਸੀਂ ਪੈਸਿਆਂ ਦਾ ਆਦਾਨ-ਪ੍ਰਦਾਨ ਆਸਾਨੀ ਨਾਲ ਕਰ ਸਕਦੇ ਹੋਏ। ਉੱਥੇ ਹੀ ਪੈਸਿਆਂ ਨੂੰ ਭੇਜਣ ਲਈ ਵੀ ਤੁਹਾਨੂੰ UPI ਪਿਨ ਦੀ ਲੋੜ ਹੁੰਦੀ ਹੈ। ਪੈਸਿਆਂ ਨੂੰ ਲੈਣ ਲਈ ਕੋਈ UPI ID ਪਿਨ ਦੀ ਲੋੜ ਨਹੀਂ ਹੁੰਦੀ। ਉੱਥੇ ਹੀ ਬੈਂਕ ਨੂੰ Google Pay ਜਾਂ Phone Pe ਪੇਮੈਂਟ ਸਿਸਟਮ ਨੂੰ ਜੋੜਨ ਲਈ UPI ID ਦੀ ਮਦਦ ਲੱਗਦੀ ਹੈ। ਇਸ ਦੇ ਨਾਲ ਹੀ UPI ID ਇਕ ਯੂਨਿਕ ਪਤਾ ਹੁੰਦੀ ਹੈ, ਜਿਸ ਦੀ ਵਰਤੋਂ ਤੁਸੀਂ UPI 'ਤੇ ਖ਼ੁਦ ਨੂੰ ਪਛਾਣਨ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-  7 ਨਵੰਬਰ ਨੂੰ ਛੁੱਟੀ ਦਾ ਐਲਾਨ

ਕਿਵੇਂ ਬਲਾਕ ਕਰੀਏ UPI ID

ਜੇਕਰ ਤੁਹਾਡਾ ਫੋਨ ਚੋਰੀ ਹੋ ਜਾਂਦਾ ਹੈ ਤਾਂ ਤੁਸੀਂ ਆਸਾਨੀ ਨਾਲ ਆਪਣੇ ਸਮਾਰਟਫੋਨ 'ਚ ਮੌਜੂਦ UPI ID ਨੂੰ ਬਲਾਕ ਕਰਵਾ ਸਕਦੇ ਹੋ। ਉੱਥੇ ਹੀ ਦੇਸ਼ ਵਿਚ ਆਏ ਦਿਨ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਤੁਹਾਡੇ UPI ID ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। UPI ID ਨੂੰ ਬਲੌਕ ਕਰਨ ਲਈ ਤੁਹਾਨੂੰ ਕੰਪਨੀ ਦੇ ਕਸਟਮਰ ਕੇਅਰ ਨੰਬਰ 0806-8727-374 ਜਾਂ 0226-8727-374 'ਤੇ ਕਾਲ ਕਰਨੀ ਪਵੇਗੀ। ਜਦੋਂ ਤੁਸੀਂ ਕਾਲ ਕਰਦੇ ਹੋ, ਤਾਂ ਗ੍ਰਾਹਕ ਦੇਖਭਾਲ ਅਧਿਕਾਰੀ ਤੁਹਾਡੇ ਤੋਂ ਪੂਰੇ ਵੇਰਵੇ ਦੀ ਮੰਗ ਕਰੇਗਾ। ਤੁਹਾਡੇ ਵਲੋਂ ਦਿੱਤੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ PhonePe ਤੁਹਾਡੀ UPI ID ਨੂੰ ਬਲੌਕ ਕਰ ਦੇਵੇਗਾ।

ਇਹ ਵੀ ਪੜ੍ਹੋ- ਲੱਖਾਂ ਪੈਨਸ਼ਨਰਾਂ ਲਈ ਅਹਿਮ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ...

Paytm 'ਤੇ UPI ID ਨੂੰ ਕਿਵੇਂ ਬਲੌਕ ਕਰਨਾ ਹੈ?

ਜੇਕਰ ਤੁਸੀਂ Paytm ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਆਪਣੀ UPI ID ਨੂੰ ਬਲੌਕ ਕਰਨ ਲਈ ਹੈਲਪਲਾਈਨ ਨੰਬਰ 01204456456 'ਤੇ ਕਾਲ ਕਰਨੀ ਪਵੇਗੀ। ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਤੁਹਾਡੀ UPI ਆਈਡੀ ਕੰਪਨੀ ਵਲੋਂ ਅਸਥਾਈ ਤੌਰ 'ਤੇ ਬਲੌਕ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਜਾਣੋ ਆਧਾਰ ਕਾਰਡ 'ਚ ਕਿੰਨੀ ਵਾਰ ਬਦਲ ਸਕਦੇ ਹੋ ਨਾਮ, ਪਤਾ ਅਤੇ ਜਨਮ ਤਾਰੀਖ਼

Google Pay 'ਤੇ UPI ID ਨੂੰ ਬਲੌਕ ਕਰਨ ਦੇ ਕਦਮ

ਇਸੇ ਤਰ੍ਹਾਂ ਜੇਕਰ ਤੁਸੀਂ  Google Pay ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਕੰਪਨੀ ਦੇ ਕਸਟਮਰ ਕੇਅਰ ਨੰਬਰ 18004190157 'ਤੇ ਕਾਲ ਕਰਕੇ ਸਾਰੇ ਵੇਰਵੇ ਦੇਣੇ ਹੋਣਗੇ। ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਗ੍ਰਾਹਕ ਦੇਖਭਾਲ ਅਧਿਕਾਰੀ Google Pay 'ਤੇ ਤੁਹਾਡੀ UPI ਆਈਡੀ ਨੂੰ ਬਲੌਕ ਕਰ ਦੇਵੇਗਾ।


author

Tanu

Content Editor

Related News