ਉੱਤਰ ਪ੍ਰਦੇਸ਼ : ਵਿਕਾਸ ਦੁਬੇ ਦੇ ਸਾਥੀ ਅਮਰ ਦੁਬੇ ਨੂੰ ਪੁਲਸ ਨੇ ਕੀਤਾ ਢੇਰ
Wednesday, Jul 08, 2020 - 08:32 AM (IST)
 
            
            ਕਾਨਪੁਰ- ਕਾਨਪੁਰ ਸ਼ੂਟਆਊਟ ਦੇ 6ਵੇਂ ਦਿਨ ਪੁਲਸ ਨੇ ਗੈਂਗਸਟਰ ਵਿਕਾਸ ਦੁਬੇ ਦੇ ਨੇੜਲੇ ਸਾਥੀ ਅਮਰ ਦੁਬੇ ਦਾ ਐਨਕਾਊਂਟਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਹਮੀਰਪੁਰ ਵਿਚ ਅਮਰ ਨੂੰ ਢੇਰ ਕਰ ਦਿੱਤਾ।
ਉਹ ਕਾਨਪੁਰ ਦੇ ਚੌਬੇਪੁਰ ਦੇ ਵਿਕਰੂ ਪਿੰਡ ਵਿਚ ਹੋਏ ਸ਼ੂਟਆਊਟ ਵਿਚ ਸ਼ਾਮਲ ਸੀ ਤੇ ਵਿਕਾਸ ਦਾ ਸੱਜਾ ਹੱਥ ਕਿਹਾ ਜਾਂਦਾ ਸੀ। ਪੁਲਸ ਨੇ ਅਮਰ 'ਤੇ 25 ਹਜ਼ਾਰ ਦਾ ਇਨਾਮ ਘੋਸ਼ਤ ਕੀਤਾ ਸੀ। ਵਿਕਰੂ ਪਿੰਡ ਵਿਚ 2 ਜੁਲਾਈ ਨੂੰ ਵਿਕਾਸ ਦੁਬੇ ਗੈਂਗ ਨੇ ਪੁਲਸ ਦੀ ਟੀਮ 'ਤੇ ਗੋਲੀਬਾਰੀ ਕੀਤੀ ਸੀ। ਹਮਲੇ ਵਿਚ 8 ਪੁਲਸ ਕਰਮਚਾਰੀਆਂ ਦੀ ਜਾਨ ਚਲੇ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰ ਦਾ ਐਨਕਾਊਂਟਰ ਅੱਜ ਤੜਕੇ ਹੋਇਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            