ਅਧਿਆਪਕ ਬਣਨ ਦਾ ਸੁਫ਼ਨਾ ਹੋਵੇਗਾ ਸਾਕਾਰ, ਹਜ਼ਾਰਾਂ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ

Saturday, Oct 31, 2020 - 12:01 PM (IST)

ਅਧਿਆਪਕ ਬਣਨ ਦਾ ਸੁਫ਼ਨਾ ਹੋਵੇਗਾ ਸਾਕਾਰ, ਹਜ਼ਾਰਾਂ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ

ਲਖਨਊ— ਅਧਿਆਪਕ ਬਣਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਉੱਤਰ ਪ੍ਰਦੇਸ਼ ਸਰਕਾਰ ਖੁਸ਼ਖ਼ਬਰੀ ਲੈ ਕੇ ਆਈ ਹੈ। ਕਰੀਬ 4 ਸਾਲਾਂ ਬਾਅਦ ਯੋਗੀ ਸਰਕਾਰ ਨੇ ਸੂਬੇ ਵਿਚ ਟੀ. ਜੀ. ਟੀ. ਅਤੇ ਪੀ. ਜੀ. ਟੀ. (ਸਕੂਲ ਅਧਿਆਪਕ) ਦੇ ਹਜ਼ਾਰਾਂ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਪ੍ਰਦੇਸ਼ ਵਿਚ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਸੇਵਾ ਚੋਣ ਬੋਰਡ  (UPSESSB) ਵਲੋਂ ਅਪਲਾਈ ਪ੍ਰਕਿਰਿਆ ਪੂਰੀ ਕਰਵਾਈ ਜਾਵੇਗੀ। 

ਅਹੁਦਿਆਂ ਦੀ ਜਾਣਕਾਰੀ—
ਟਰੇਂਡ ਗਰੈਜੂਏਟ ਅਧਿਆਪਕ (ਟੀ. ਜੀ. ਟੀ.)- 12,913 ਅਹੁਦੇ
ਪੋਸਟ ਗਰੈਜੂਏਟ ਅਧਿਆਪਕ ( ਪੀ. ਜੀ. ਟੀ.)— 2,595 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 15,508

PunjabKesari

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ (ਭਾਗ-1) ਸ਼ੁਰੂ- 29 ਅਕਤੂਬਰ 2020
ਭਾਗ-1 ਦੀ ਅਪਲਾਈ ਦੀ ਆਖ਼ਰੀ ਤਾਰੀਖ਼- 27 ਨਵੰਬਰ 2020
ਆਨਲਾਈ ਅਪਲਾਈ (ਭਾਗ-2) (ਫ਼ੀਸ ਭੁਗਤਾਨ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਆਨਲਾਈਨ ਅਪਲਾਈ ਦੀ ਆਖ਼ਰੀ ਤਾਰੀਖ)- 30 ਨਵੰਬਰ 2020

ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ।

ਸਿੱਖਿਅਕ ਯੋਗਤਾ—
ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਨਾਲ ਸੰਬੰਧਤ ਵਿਸ਼ਿਆਂ 'ਚ ਗਰੈਜੂਏਟ ਅਤੇ ਬੀ. ਐੱਡ ਦੀ ਡਿਗਰੀ ਹੋਣੀ ਜ਼ਰੂਰੀ ਹੈ।

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫ਼ੀਸ— 
ਆਮ ਵਰਗ/ਓ. ਬੀ. ਸੀ. ਵਰਗ ਲਈ- 750 ਰੁਪਏ
ਈ. ਡਬਲਿਊ. ਐੱਸ/ਐੱਸ. ਸੀ ਵਰਗ ਲਈ- 450 ਰੁਪਏ
ਐੱਸ. ਟੀ. ਵਰਗ ਲਈ 250 ਰੁਪਏ

ਇੰਝ ਕਰੋ ਅਪਲਾਈ—
ਉੱਤਰ ਪ੍ਰਦੇਸ਼ ਸਰਕਾਰੀ ਭਰਤੀ ਪ੍ਰੀਖਿਆ ਦੀ ਅਧਿਕਾਰਤ ਵੈੱਬਸਾਈਟ http://pariksha.up.nic.in 'ਤੇ ਜਾਓ।


author

Tanu

Content Editor

Related News