ਟੋਕੀਓ ਓਲੰਪਿਕ ’ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਯੋਗੀ ਕਰਨਗੇ ਮਾਲਾਮਾਲ, ਗੋਲਡ ਜਿੱਤਣ ’ਤੇ ਮਿਲਣਗੇ 6 ਕਰੋੜ ਰੁਪਏ

Tuesday, Jul 13, 2021 - 04:03 PM (IST)

ਟੋਕੀਓ ਓਲੰਪਿਕ ’ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਯੋਗੀ ਕਰਨਗੇ ਮਾਲਾਮਾਲ, ਗੋਲਡ ਜਿੱਤਣ ’ਤੇ ਮਿਲਣਗੇ 6 ਕਰੋੜ ਰੁਪਏ

ਲਖਨਊ (ਏਜੰਸੀ) : ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉੱਤਰ ਪ੍ਰਦੇਸ਼ ਸਰਕਾਰ ਸਨਮਾਨ ਦੇਣ ਦੇ ਨਾਲ ਮਾਲਾਮਾਲ ਕਰੇਗੀ। ਯੂ.ਪੀ. ਤੋਂ 10 ਖਿਡਾਰੀ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਟੋਕੀਓ ਜਾਣਗੇ। ਖੇਡਾਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਯੋਗੀ ਸਰਕਾਰ ਓਲੰਪਿਕ ਗੇਮਜ਼ ਵਿਚ ਹਿੱਸਾ ਲੈਣ ਵਾਲੇ ਹਰੇਕ ਖਿਡਾਰੀ ਨੂੰ 10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਸਿੰਗਲਜ਼ ਅਤੇ ਟੀਮ ਖੇਡਾਂ ਵਿਚ ਤਮਗਾ ਲਿਆਉਣ ਵਾਲੇ ਖਿਡਾਰੀਆਂ ਦਾ ਵੀ ਉਤਸ਼ਾਹ ਵਧਾਏਗੀ।

ਇਹ ਵੀ ਪੜ੍ਹੋ: 6 ਮਹੀਨੇ ਦੀ ਹੋਈ ਵਾਮਿਕਾ, ਵਿਰੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਦਿਖਾਈ ਧੀ ਦੀ ਝਲਕ, ਤਸਵੀਰਾਂ ਵਾਇਰਲ

ਸੂਬਾ ਸਰਕਾਰ ਓਲੰਪਿਕ ਖੇਡਾਂ ਵਿਚ ਹੋਣ ਵਾਲੀਆਂ ਸਿੰਗਲਜ਼ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ, ਚਾਂਦੀ ਦਾ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ 4 ਕਰੋੜ ਰੁਪਏ ਅਤੇ ਕਾਂਸੀ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ 2 ਕਰੋੜ ਰੁਪਏ ਦੇਵੇਗੀ। ਓਲੰਪਿਕ ਵਿਚ ਟੀਮ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਲਿਆਉਣ ਵਾਲੇ ਖਿਡਾਰੀ ਨੂੰ 3 ਕਰੋੜ ਰੁਪਏ, ਚਾਂਦੀ ਦਾ ਤਗਮਾ ਲਿਆਉਣ ’ਤੇ 2 ਕਰੋੜ ਰੁਪਏ ਅਤੇ ਕਾਂਸੀ ਲਿਆਉਣ ’ਤੇ 1 ਕਰੋੜ ਰੁਪਏ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਯੂਰੋ 2020 ਫਾਈਨਲ ਦੌਰਾਨ ਝੜਪ ਨੂੰ ਲੈ ਕੇ 45 ਗ੍ਰਿਫ਼ਤਾਰ

ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ‘ਖ਼ੂਬ ਖੇਡੋ-ਖ਼ੂਬ ਵਧੋ’ ਮਿਸ਼ਨ ਨੂੰ ਲੈ ਕੇ ਯੂ.ਪੀ. ਵਿਚ ਖਿਡਾਰੀਆਂ ਨੂੰ ਸੂਬਾ ਸਰਕਾਰ ਬਹੁਤ ਮਦਦ ਦੇ ਰਹੀ ਹੈ। ਖੇਡ ਵਿਚ ਨਿਖ਼ਾਰ ਲਿਆਉਣ ਲਈ ਖਿਡਾਰੀਆਂ ਦੀ ਬਿਤਹਰ ਸਿਖਲਾਈ ਦੇ ਪ੍ਰਬੰਧ ਕੀਤੇ ਗਏ ਹਨ। ਸਿਖਲਾਈ ਦੇਣ ਵਾਲੇ ਮਾਹਰ ਕੋਚ ਨਿਯੁਕਤ ਕੀਤੇ ਗਏ ਹਨ। ਹੋਸਟਲਾਂ ਵਿਚ ਖਿਡਾਰੀਆਂ ਦੀ ਸਹੂਲਤ ਵਧਾਉਣ ਦੇ ਨਾਲ-ਨਾਲ ਨਵੇਂ ਸਟੇਡੀਅਮਾਂ ਦਾ ਨਿਰਮਾਣ ਵੀ ਤੇਜ਼ੀ ਨਾਲ ਕਰਾਇਆ ਹੈ। ਜ਼ਿਕਰਯੋਗ ਹੈ ਕਿ ਆਪਣੇ ਕਾਰਜਕਾਲ ਵਿਚ ਯੋਗੀ ਸਰਕਾਰ ਨੇ 19 ਜ਼ਿਲ੍ਹਿਆਂ ਵਿਚ 16 ਖੇਡਾਂ ਦੀ ਸਿਖਲਾਈ ਲਈ 44 ਹੋਸਟਲ ਬਣਵਾਏ ਹਨ। ਖੇਡ ਕਿੱਟ ਲਈ ਧੰਨਰਾਸ਼ੀ ਨੂੰ 1000 ਤੋਂ ਵਧਾ ਕੇ 2500 ਰੁਪਏ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

 


author

cherry

Content Editor

Related News