'ਥੋੜ੍ਹੀ ਸੀ ਤੋਂ ਪੀ ਹੈ...' ਆਪਣੇ ਹੀ ਵਿਆਹ 'ਚ ਲਾੜਾ ਹੋ ਗਿਆ ਟਲੀ, ਬਿਨਾਂ ਲਾੜੀ ਦੇ ਪਰਤੀ ਬਰਾਤ

Saturday, Feb 03, 2024 - 05:15 PM (IST)

'ਥੋੜ੍ਹੀ ਸੀ ਤੋਂ ਪੀ ਹੈ...' ਆਪਣੇ ਹੀ ਵਿਆਹ 'ਚ ਲਾੜਾ ਹੋ ਗਿਆ ਟਲੀ, ਬਿਨਾਂ ਲਾੜੀ ਦੇ ਪਰਤੀ ਬਰਾਤ

ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਲਾੜਾ ਸ਼ਰਾਬ ਪੀ ਕੇ ਆਪਣੇ ਹੀ ਵਿਆਹ ਵਿਚ ਪਹੁੰਚ ਗਿਆ। ਇਸ ਦੌਰਾਨ ਜਿਵੇਂ ਹੀ ਲਾੜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਉੱਥੇ ਭਾਰੀ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ- WHO ਦਾ ਅਨੁਮਾਨ; ਭਾਰਤ ’ਚ ਕੈਂਸਰ ਦੇ 14.1 ਲੱਖ ਨਵੇਂ ਮਾਮਲੇ, 9.1 ਲੱਖ ਮੌਤਾਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਾੜਾ ਇੰਨਾ ਜ਼ਿਆਦਾ ਨਸ਼ੇ ਵਿਚ ਟਲੀ ਸੀ ਉਹ ਸਵਾਗਤ ਦੇ ਸਮੇਂ ਠੀਕ ਢੰਗ ਨਾਲ ਖੜ੍ਹਾ ਵੀ ਨਹੀਂ ਹੋ ਸਕਿਆ। ਉਸ ਦੇ ਨਾਲ ਆਏ ਬਰਾਤੀਆਂ ਨੇ ਕਿਸੇ ਤਰ੍ਹਾਂ ਗੱਡੀ 'ਚੋਂ ਉਤਰ ਕੇ ਉਸ ਨੂੰ ਮੰਜੀ ਤੱਕ ਪਹੁੰਚਾਇਆ ਅਤੇ ਲਿਟਾ ਦਿੱਤਾ। ਜਦੋਂ ਲਾੜੀ ਪੱਖ ਦੇ ਲੋਕਾਂ ਨੇ ਇਹ ਵੇਖਿਆ ਤਾਂ ਸਾਰੇ ਬਹੁਤ ਨਾਰਾਜ਼ ਹੋਏ ਅਤੇ ਲਾੜੇ ਦੇ ਨਾਲ ਆਏ ਕੁਝ ਬਰਾਤੀ ਵਾਪਸ ਚਲੇ ਗਏ ਪਰ ਲਾੜਾ ਨਸ਼ੇ ਵਿਚ ਇੰਨਾ ਟਲੀ ਸੀ ਕਿ ਉਹ ਮੰਜੀ 'ਤੇ ਆਰਾਮ ਫਰਮਾਉਂਦਾ ਰਿਹਾ।

ਇਹ ਵੀ ਪੜ੍ਹੋ- ਸ਼ਿਮਲਾ 'ਚ ਬਰਫ਼ਬਾਰੀ ਪੈਣ ਮਗਰੋਂ ਖਿੜੇ ਸੈਲਾਨੀਆਂ ਦੇ ਚਿਹਰੇ, ਦਿਲ ਨੂੰ ਮੋਹ ਲੈਣਗੀਆਂ ਤਸਵੀਰਾਂ

ਸਵੇਰ ਹੋਣ 'ਤੇ ਲਾੜੀ ਪੱਖ ਦੇ ਲੋਕਾਂ ਨੇ ਲਾੜੇ ਨੂੰ ਬੰਧਕ ਬਣਾਉਂਦੇ ਹੋਏ ਵਿਆਹ 'ਚ ਖਰਚ ਹੋਏ ਰੁਪਏ ਦੀ ਮੰਗ ਕੀਤੀ। ਲਾੜੀ ਦੇ ਪਿਤਾ ਨੇ ਇਸ ਗੱਲ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਪੱਖਾਂ ਦੇ ਲੋਕਾਂ ਦਾ ਆਹਮਣੇ-ਸਾਹਮਣੇ ਬਿਠਾ ਕੇ ਸਮਝੌਤਾ ਕਰਵਾ ਦਿੱਤਾ, ਜਿਸ ਤੋਂ ਬਾਅਦ ਬਰਾਤ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਪਰਤਣਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News