ਹੈਲਮੇਟ ਪਹਿਨ ਕੇ ਡਰਾਈਵਰ ਨੇ ਚਲਾਈ ਬੱਸ, ਅਖਿਲੇਸ਼ ਨੇ ਕੱਸਿਆ ਤੰਜ਼-ਕਿਸ ਨੇ ਦਿੱਤੀ ਇਜਾਜ਼ਤ

Sunday, Jul 17, 2022 - 03:12 PM (IST)

ਹੈਲਮੇਟ ਪਹਿਨ ਕੇ ਡਰਾਈਵਰ ਨੇ ਚਲਾਈ ਬੱਸ, ਅਖਿਲੇਸ਼ ਨੇ ਕੱਸਿਆ ਤੰਜ਼-ਕਿਸ ਨੇ ਦਿੱਤੀ ਇਜਾਜ਼ਤ

ਬਾਗਪਤ– ਸੋਸ਼ਲ ਮੀਡੀਆ ’ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ’ਚ ਡਰਾਈਵਰ ਹੈਲਮੇਟ ਪਹਿਨ ਕੇ ਰੋਡਵੇਜ਼ ਦੀ ਬੱਸ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਦਰਅਸਲ ਰੋਡਵੇਜ਼ ਦੀ ਬੱਸ ਦਾ ਅੱਗੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਖ਼ਰਾਬ ਮੌਸਮ ਹੋਣ ਕਾਰਨ ਹਵਾ ਅਤੇ ਮੀਂਹ ਤੋਂ ਪਰੇਸ਼ਾਨ ਹੋ ਕੇ ਡਰਾਈਵਰ ਨੇ ਹੈਲਮੇਟ ਪਹਿਨ ਕੇ ਬੱਸ ਚਲਾਈ। ਇਸ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਸਵਾਲ ਖੜ੍ਹੇ ਕੀਤੇ ਹਨ।

PunjabKesari

ਅਖਿਲੇਸ਼ ਨੇ ਟਵੀਟ ਕਰ ਕੇ ਲਿਖਿਆ, ‘‘ਬਿਨਾਂ ਸ਼ੀਸ਼ੇ ਦੀ ਜਾਨਲੇਵਾ ਬੱਸ ਨੂੰ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ। ਉੱਤਰ ਪ੍ਰਦੇਸ਼ ਟਰਾਂਸਪੋਰਟ ਦੀ ਇਸ ਦੁਰਦਸ਼ਾ ਲਈ ਕੀ ਬੋਲੀਏ। ਕੀ ਧੰਨਵਾਦ ਦਾ ਕੋਈ ਵਿਪਰੀਤ ਸ਼ਬਦ ਹੁੰਦਾ ਹੈ? ਇਸ ਦੇ ਨਾਲ ਹੀ ਅਖਿਲੇਸ਼ ਨੇ ਇਕ ਹੋਰ ਟਵੀਟ ’ਚ ਬੱਸ ਅਤੇ ਡਰਾਈਵਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਲੋਨੀ ਡਿਪੋ ਦੀ ਦੱਸੀ ਜਾ ਰਹੀ ਇਸ ਬੱਸ ’ਤੇ ਉੱਤਰ ਪ੍ਰਦੇਸ਼ ਟਰਾਂਸਪੋਰਟ ਲਿਖਿਆ ਹੋਇਆ ਹੈ।

PunjabKesari

ਮੌਸਮ ਖ਼ਰਾਬ ਹੋਣ ਕਰ ਕੇ ਤੇਜ਼ ਮੀਂਹ ਅਤੇ ਹਵਾ ਦੀ ਵਜ੍ਹਾ ਨਾਲ ਗੱਡੀ ਚਲਾਉਣਾ ਮੁਸ਼ਕਲ ਹੋ ਰਿਹਾ ਸੀ। ਅਜਿਹੇ ’ਚ ਡਰਾਈਵਰ ਨੇ ਹੈਲਮੇਟ ਪਹਿਨ ਕੇ ਬੱਸ ਸੜਕ ’ਤੇ ਦੌੜਾ ਦਿੱਤੀ। ਜਿਸ ਸ਼ਖਸ ਨੇ ਇਹ ਵੀਡੀਓ ਬਣਾਈ, ਉਸ ਨੇ ਬੱਸ ਦਾ ਕਰੀਬ ਡੇਢ ਕਿਲੋਮੀਟਰ ਤੱਕ ਪਿੱਛਾ ਕੀਤਾ।


author

Tanu

Content Editor

Related News