UP ਬੋਰਡ ਨਤੀਜੇ 2020 : 10ਵੀਂ ''ਚ ਰੀਆ ਜੈਨ ਅਤੇ 12ਵੀਂ ''ਚ ਅਨੁਰਾਗ ਮਲਿਕ ਨੇ ਕੀਤਾ ਪਹਿਲਾ ਸਥਾਨ ਹਾਸਲ

06/27/2020 1:53:47 PM

ਲਖਨਊ- ਯੂ.ਪੀ. ਬੋਰਡ ਦੇ 10ਵੀਂ ਅਤੇ 12ਵੀਂ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਸ ਵਾਰ ਯੂ.ਪੀ. ਬੋਰਡ ਦੇ ਨਤੀਜਿਆਂ 'ਚ ਬਾਗਪਤ ਦਾ ਬੋਲਬਾਲਾ ਰਿਹਾ, ਕਿਉਂਕਿ ਹਾਈ ਸੂਕਲ ਅਤੇ ਇੰਟਰਮੀਡੀਏਟ ਦੇ ਦੋਵੇਂ ਟਾਪਰ (ਅਵੱਲ) ਬਾਗਪਤ ਦੇ ਹਨ। ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਖੁਦ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ 10ਵੀਂ 'ਚ 83.31 ਫੀਸਦੀ ਬੱਚੇ ਪਾਸ ਹੋਏ ਹਨ। ਯਾਨੀ ਕਿ 23.8 ਲੱਖ ਬੱਚੇ ਪਾਸ ਹੋਏ ਹਨ। ਉੱਥੇ ਹੀ 12ਵੀਂ 'ਚ 74.64 ਫੀਸਦੀ ਬੱਚੇ ਪਾਸ ਹੋਏ ਹਨ। ਹਾਈ ਸਕੂਲ 'ਚ ਬਾਗਪਤ ਦੀ ਰੀਆ ਜੈਨ ਨੇ 96.67 ਅੰਕ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਇੰਟਰਮੀਡੀਏਟ 'ਚ ਬਾਗਪਤ ਬੜੌਤ ਦਾ ਅਨੁਰਾਗ ਮਲਿਕ 97 ਫੀਸਦੀ ਨੰਬਰ ਲੈ ਕੇ ਅਵੱਲ ਆਇਆ ਹੈ। ਪਿਛਲੇ ਸਾਲ ਦੀ ਤੁਲਨਾ ਨਾਲੋਂ ਇਸ ਵਾਰ ਨਤੀਜੇ ਜ਼ਿਆਦਾ ਬਿਹਤਰ ਹਨ। ਅਵੱਲ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ ਅਤੇ ਲੈਪਟਾਪ ਦਿੱਤੇ ਜਾਣਗੇ।

ਹਾਈ ਸਕੂਲ (10ਵੀਂ ਦੇ ਨਤੀਜੇ)
1- ਹਾਈ ਸਕੂਲ 'ਚ ਬਾਗਪਤ ਦੀ ਰੀਆ ਜੈਨ ਨੂੰ ਪਹਿਲਾ ਸਥਾਨ, 96.67 ਫੀਸਦੀ ਅੰਕ ਕੀਤੇ ਪ੍ਰਾਪਤ
2- ਅਭਿਮਨਿਊ ਵਰਮਾ ਨੇ ਦੂਜਾ ਸਥਾਨ ਕੀਤਾ ਹਾਸਲ, 95.83 ਫੀਸਦੀ ਅੰਕ ਕੀਤੇ ਪ੍ਰਾਪਤ
3- ਯੋਗੇਸ਼ ਪ੍ਰਤਾਪ ਸਿੰਘ ਨੇ ਤੀਜਾ ਸਥਾਨ ਕੀਤਾ ਹਾਸਲ, 95.33 ਫੀਸਦੀ ਅੰਕ ਕੀਤੇ ਪ੍ਰਾਪਤ

ਇੰਟਰਮੀਡੀਏਟ (12ਵੀਂ ਦੇ ਨਤੀਜੇ)
1- ਬਾਗਪਤ ਬੜੌਤ ਦੇ ਅਨੁਰਾਗ ਮਲਿਕ ਨੇ 12ਵੀਂ 'ਚ ਕੀਤਾ ਟਾਪ, 97 ਫੀਸਦੀ ਅੰਕ ਕੀਤੇ ਪ੍ਰਾਪਤ
2- ਪ੍ਰਾਂਜਲ ਸਿੰਘ ਵਰਮਾ ਨੇ ਦੂਜਾ ਸਥਾਨ ਕੀਤਾ ਹਾਸਲ, 96 ਫੀਸਦੀ ਅੰਕ ਕੀਤੇ ਪ੍ਰਾਪਤ
3- ਓਰੈਯਾ ਉਤਕਰਸ਼ ਸ਼ੁਕਲਾ ਤੀਜਾ ਸਥਾਨ ਕੀਤਾ ਹਾਸਲ, 94 ਫੀਸਦੀ ਅੰਕ ਕੀਤੇ ਪ੍ਰਾਪਤ

ਇਸ ਵੈੱਬਸਾਈਟ 'ਤੇ ਜਾ ਕੇ ਨਤੀਜੇ ਕਰੋ ਚੈੱਕ
ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ http://upresults.nic.in/ 'ਤੇ ਦੁਪਹਿਰ 1.30 ਵਜੇ ਤੋਂ ਦੇਖ ਸਕਣਗੇ।

ਯੂ.ਪੀ. 'ਚ 52 ਲੱਖ ਤੋਂ ਵਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 12 ਦਿਨਾਂ 'ਚ ਬੋਰਡ ਪ੍ਰੀਖਿਆ ਸੰਪੰਨ ਕਰਵਾਈ ਗਈ ਅਤੇ 21 ਦਿਨਾਂ 'ਚ 2 ਕਰੋੜ ਕਾਪੀਆਂ ਚੈੱਕ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 3 ਦਿਨਾਂ 'ਚ ਡਿਜ਼ੀਟਲ ਮਾਰਕਸ਼ੀਟ ਮਿਲਣੀ ਸ਼ੁਰੂ ਹੋ ਜਾਵੇਗੀ। ਲਖਨਊ 'ਚ ਪਹਿਲੀ ਵਾਰ ਰਿਜਲਟ ਐਲਾਨ ਹੋਇਆ।

PunjabKesari


DIsha

Content Editor

Related News