ਓਨਾਵ ਰੇਪ ਕੇਸ : ਕੁਲਦੀਪ ਸੇਂਗਰ ਨੇ ਉਮਰ ਕੈਦ ਦੀ ਸਜ਼ਾ ਨੂੰ ਹਾਈ ਕੋਰਟ ''ਚ ਦਿੱਤੀ ਚੁਣੌਤੀ

01/15/2020 5:58:56 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਓਨਾਵ 'ਚ ਨਾਬਾਲਗ ਨਾਲ ਰੇਪ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸੇਂਗਰ ਨੇ ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਤੀਸ ਹਜ਼ਾਰੀ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੇਂਗਰ ਨੇ ਆਪਣੀ ਉਮਰ ਕੈਦ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੰਦੇ ਹੋਏ ਰਾਹਤ ਦੀ ਅਪੀਲ ਕੀਤੀ ਹੈ।
 

ਸੇਂਗਰ 'ਤੇ 25 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਗਿਆ
ਤੀਸ ਹਜ਼ਾਰੀ ਕੋਰਟ ਨੇ ਕਿਹਾ ਕਿ ਉਸ ਨੂੰ ਮੌਤ ਤੱਕ ਜੇਲ 'ਚ ਰੱਖਿਆ ਜਾਵੇ। ਭਾਜਪਾ ਤੋਂ ਬਰਖ਼ਾਸਤ ਕੀਤੇ ਗਏ ਸੇਂਗਰ 'ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ, ਜੋ ਉਸ ਨੂੰ ਇਕ ਮਹੀਨੇ ਦੇ ਅੰਦਰ ਜਮ੍ਹ ਕਰਨਾ ਹੋਵੇਗਾ। ਸਜ਼ਾ ਘੱਟ ਕਰਨ ਦੀ ਅਪੀਲ 'ਤੇ ਜ਼ਿਲਾ ਜੱਜ ਧਰਮੇਸ਼ ਸ਼ਰਮਾ ਨੇ ਕਿਹਾ ਸੀ, ਸੇਂਗਰ ਨੇ ਜੋ ਵੀ ਕੀਤਾ, ਉਹ ਬੇਟੀ ਨੂੰ ਡਰਾਉਣ-ਧਮਕਾਉਣ ਲਈ ਕੀਤਾ। ਸਾਨੂੰ ਨਰਮੀ ਦਿਖਾਉਣ ਵਾਲੇ ਕੋਈ ਹਾਲਾਤ ਨਹੀਂ ਦਿੱਸੇ। ਸੇਂਗਰ ਲੋਕ ਸੇਵਕ ਸੀ, ਉਸ ਨੇ ਲੋਕਾਂ ਨਾਲ ਧੋਖਾ ਕੀਤਾ, ਇਸ ਲਈ ਸਜ਼ਾ 'ਚ ਕੋਈ ਛੂਟ ਨਹੀਂ। ਨਾਲ ਹੀ ਕੋਰਟ ਨੇ ਇਹ ਨਿਰਦੇਸ਼ ਵੀ ਦਿੱਤਾ ਕਿ ਓਨਾਵ ਦੀ ਬੇਟੀ ਨੂੰ 10 ਲੱਖ ਰੁਪਏ ਦਾ ਹੋਰ ਮੁਆਵਜ਼ਾ ਦਿੱਤਾ ਜਾਵੇ, ਜੋ ਉਸ ਦੀ ਮਾਂ ਨੂੰ ਮਿਲੇਗਾ। ਕੋਰਟ ਨੇ ਕਿਹਾ ਹੈ ਕਿ ਸੀ.ਬੀ.ਆਈ. ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਨੂੰ ਖਤਰਾ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਹਰ ਤਿੰਨ ਮਹੀਨੇ 'ਚ ਆਕਲਨ ਕਰਦੇ ਰਹਿਣਾ ਹੋਵੇਗਾ। 
 

ਇਹ ਹੈ ਮਾਮਲਾ?
ਕੁਲਦੀਪ ਸੇਂਗਰ ਨੇ 2017 'ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਰੇਪ ਕੀਤਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਗਸਤ 2019 'ਚ ਸੇਂਗਰ ਨੂੰ ਭਾਜਪਾ ਨੇ ਬਰਖ਼ਾਸਤ ਕਰ ਦਿੱਤਾ ਸੀ। ਕੋਰਟ ਨੇ 9 ਅਗਸਤ ਨੂੰ ਸੇਂਗਰ ਵਿਰੁੱਧ ਅਪਰਾਧਕ ਸਾਜਿਸ਼ ਰਚਣ, ਰੇਪ, ਅਗਵਾ ਅਤੇ ਪੋਕਸੋ ਐਕਟ ਨਾਲ ਸੰਬੰਧਤ ਧਾਰਾਵਾਂ ਦੇ ਅਧੀਨ ਦੋਸ਼ ਤੈਅ ਕੀਤੇ ਸਨ।


DIsha

Content Editor

Related News