ਉਨਾਵ ਜਬਰ ਜ਼ਨਾਹ ਪੀੜਤਾ ਨੂੰ ਦਿੱਲੀ ਕੀਤਾ ਜਾਵੇਗਾ ਸ਼ਿਫਟ

12/05/2019 5:06:22 PM

ਨਵੀਂ ਦਿੱਲੀ—ਉਨਾਵ ਪੀੜਤਾ ਨੂੰ ਦਿੱਲੀ ਦੇ ਵੱਡੇ ਹਸਪਤਾਲ 'ਚ ਸ਼ਿਫਟ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਤਹਿਤ ਸਰਕਾਰ ਨੇ ਦਿੱਲੀ ਸ਼ਿਫਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਆਖਰੀ ਫੈਸਲਾ ਡਾਕਟਰਾਂ ਦੀ ਰਿਪੋਰਟ ਦੇ ਆਧਾਰ 'ਤੇ ਹੀ ਲਿਆ ਜਾ ਸਕੇਗਾ ਫਿਲਹਾਲ ਐਂਬੂਲੈਂਸ ਤਿਆਰ ਕੀਤੀ ਗਈ ਹੈ ਅਤੇ ਐੱਸ.ਪੀ. ਟ੍ਰੈਫਿਕ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਦੱਸਣਯੋਗ ਹੈ ਕਿ ਹੈਦਰਾਬਾਦ ਤੋਂ ਬਾਅਦ ਉਤਰ ਪ੍ਰਦੇਸ਼ ਦੇ ਉਨਾਵ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਨੇ ਇਕ ਵਾਰ ਫਿਰ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ ਹੈ। ਦਰਅਸਲ ਰਾਏਬਰੇਲੀ 'ਚ ਅੱਜ ਭਾਵ ਵੀਰਵਾਰ ਨੂੰ ਸਵੇਰਸਾਰ 4 ਵਜੇ ਵਾਪਰੇ ਇਲ ਹਾਦਸੇ ਤੋਂ ਬਾਅਦ ਦਰਿੰਦਿਆਂ ਨੇ ਪੀੜਤਾਂ ਨੂੰ ਖੇਤ 'ਚ ਜਿੰਦਾ ਸਾੜ ਦਿੱਤਾ ਅਤੇ ਉੱਥੇ ਫਰਾਰ ਹੋ ਗਏ। ਪੀੜਤਾ ਸੜਨ ਤੋਂ ਬਾਅਦ ਇੱਕ ਕਿਲੋਮੀਟਰ ਤੱਕ ਮਦਦ ਲਈ ਭੱਜੀ ਸੀ। ਉਸ ਨੇ ਖੁਦ ਹੀ ਪੁਲਸ ਨੂੰ ਕਾਲ ਕੀਤੀ ਸੀ। ਪੀੜਤਾ ਦੇ ਸਰੀਰ ਦਾ 90 ਫੀਸਦੀ ਹਿੱਸਾ ਸੜ੍ਹ ਚੁੱਕਿਆ ਹੈ। ਪੀੜਤਾ ਦੇ ਬਿਆਨ ਨੂੰ ਹਸਪਤਾਲ 'ਚ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ 5 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।


Iqbalkaur

Content Editor

Related News