ਅਨਲਾਕ-4: ਹਿਮਾਚਲ ਪ੍ਰਦੇਸ਼ 'ਚ ਦਿਸ਼ਾ-ਨਿਰਦੇਸ਼ ਜਾਰੀ, ਐਂਟਰੀ ਲਈ ਰਜਿਸਟ੍ਰੇਸ਼ਨ ਲਾਜ਼ਮੀ

Monday, Aug 31, 2020 - 06:19 PM (IST)

ਅਨਲਾਕ-4: ਹਿਮਾਚਲ ਪ੍ਰਦੇਸ਼ 'ਚ ਦਿਸ਼ਾ-ਨਿਰਦੇਸ਼ ਜਾਰੀ, ਐਂਟਰੀ ਲਈ ਰਜਿਸਟ੍ਰੇਸ਼ਨ ਲਾਜ਼ਮੀ

ਸ਼ਿਮਲਾ— ਕੇਂਦਰ ਸਰਕਾਰ ਵਲੋਂ ਅਨਲਾਕ-4 ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਹਿਮਾਚਲ ਪ੍ਰਦੇਸ਼ ਨੇ ਵੀ ਲਾਗੂ ਕਰ ਦਿੱਤਾ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਟੇਨਮੈਂਟ ਜ਼ੋਨ ਵਿਚ 30 ਸਤੰਬਰ ਤੱਕ ਤਾਲਾਬੰਦੀ ਲਾਗੂ ਰਹੇਗੀ। ਹੋਰ ਸੂਬਿਆਂ ਤੋਂ ਹਿਮਾਚਲ ਪ੍ਰਦੇਸ਼ 'ਚ ਐਂਟਰੀ ਕਰਨ ਵਾਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਖ਼ਾਸ ਗੱਲ ਇਹ ਹੈ ਕਿ 21 ਸਤੰਬਰ ਤੋਂ ਸਕੂਲਾਂ ਵਿਚ 50 ਫੀਸਦੀ ਤੱਕ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਬੁਲਾਇਆ ਜਾ ਸਕੇਗਾ। ਹਾਲਾਂਕਿ ਸਕੂਲ ਅਜੇ ਨਹੀਂ ਖੋਲ੍ਹੇ ਜਾਣਗੇ। 

ਇਸ ਦੇ ਨਾਲ ਹੀ ਦਿਸ਼ਾ-ਨਿਰਦੇਸ਼ਾਂ ਵਿਚ ਮੰਦਰਾਂ, ਗੁਰਦੁਆਰੇ, ਸਮਜਿਦਾਂ ਅਤੇ ਚਰਚ ਨੂੰ ਖੋਲ੍ਹਣ ਦੀ ਆਗਿਆ ਵੀ ਦਿੱਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਮਾਜਿਕ, ਸਿੱਖਿਅਕ, ਧਾਰਮਿਕ, ਸਿਆਸੀ ਸਮਾਰੋਹ ਅਤੇ ਹੋਰ ਆਯੋਜਨਾਂ ਨੂੰ 50 ਦੀ ਬਜਾਏ 100 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। 21 ਸਤੰਬਰ ਤੋਂ 100 ਲੋਕਾਂ ਨਾਲ ਪ੍ਰੋਗਰਾਮ ਦੀ ਇਜਾਜ਼ਤ ਹੋਵੇਗੀ। ਵਿਆਹ ਅਤੇ ਹੋਰ ਸਮਾਜਿਕ ਆਯੋਜਨਾਂ 'ਚ ਹੁਣ ਤੱਕ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਸੀ, ਹੁਣ ਇਸ ਨੂੰ ਵਧਾ ਦਿੱਤਾ ਗਿਆ ਹੈ। ਸਿੱਖਿਅਕ ਸੰਸਥਾਵਾਂ ਨੂੰ ਕੁਆਰੰਟਾਈਨ ਸੈਂਟਰ ਬਣਾਉਣ 'ਤੇ ਰੋਕ ਲਾ ਦਿੱਤੀ ਗਈ ਹੈ। ਗੁਆਂਢੀ ਸੂਬੇ ਹਰਿਆਣਾ ਨੇ ਸੈਲਾਨੀਆਂ ਲਈ ਪੂਰੀ ਤਰ੍ਹਾਂ ਦੁਆਰ ਖੋਲ੍ਹ ਦਿੱਤੇ ਹਨ, ਜਦਕਿ ਹਿਮਾਚਲ ਪ੍ਰਦੇਸ਼ 'ਚ ਅਜੇ ਵੀ 96 ਘੰਟੇ ਪਹਿਲਾਂ ਟੈਸਟ ਨਾਲ ਸੈਲਾਨੀਆਂ ਐਂਟਰੀ ਕਰ ਸਕਣਗੇ। ਦੱਸ ਦੇਈਏ ਕਿ ਕੇਂਦਰ 

ਧਾਰਮਿਕ ਸਥਾਨਾਂ ਲਈ ਇਹ ਰਹਿਣਗੇ ਨਿਰਦੇਸ਼—
— ਖਾਲੀ ਹੱਥ ਦਰਸ਼ਨ ਕਰਨ ਸ਼ਰਧਾਲੂ ਆ ਸਕਦੇ ਹਨ।
— ਕੰਧਾਂ, ਰੇਲਿੰਗ ਅਤੇ ਹੋਰ ਸਥਾਨਾਂ ਨੂੰ ਛੂਹਣ 'ਤੇ ਰੋਕ।
— ਮੰਦਰ ਦੇ ਆਕਾਰ ਅਤੇ ਐਂਟਰੀ ਨੂੰ ਲੈ ਕੇ ਗਿਣਤੀ ਹੋਵੇਗੀ ਤੈਅ।
— ਗਰਭ ਗ੍ਰਹਿ 'ਚ ਜਾਣ ਦੀ ਪੂਰੀ ਤਰ੍ਹਾਂ ਨਾਲ ਰਹੇਗੀ ਰੋਕ।
— ਭੰਡਾਰਾਂ, ਪ੍ਰਸਾਦ ਅਤੇ ਹੋਰ ਸਾਮਾਨ ਨੂੰ ਲੈ ਕੇ ਜਾਣ 'ਤੇ ਰੋਕ।
ਸਰਕਾਰ ਨੇ ਅਨਲਾਕ-4 ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ ਨੂੰ ਕਈ ਸੂਬਿਆਂ ਨੇ ਲਾਗੂ ਵੀ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦਾ ਅੰਕੜਾ 5 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ।


author

Tanu

Content Editor

Related News