ਘਰੋਂ ਬਾਹਰ ਨਿਕਲੀ ਲੜਕੀ ਨਾਲ ਹੋਇਆ ਜ਼ਬਰ ਜਨਾਹ, ਗੁੱਸੇ ''ਚ ਆਏ ਲੋਕਾਂ ਨੇ ਚੁੱਕਿਆ ਵੱਡਾ ਕਦਮ

Monday, Aug 11, 2025 - 09:25 PM (IST)

ਘਰੋਂ ਬਾਹਰ ਨਿਕਲੀ ਲੜਕੀ ਨਾਲ ਹੋਇਆ ਜ਼ਬਰ ਜਨਾਹ, ਗੁੱਸੇ ''ਚ ਆਏ ਲੋਕਾਂ ਨੇ ਚੁੱਕਿਆ ਵੱਡਾ ਕਦਮ

ਉਦੈਪੁਰ-ਰਾਜਸਥਾਨ ਦੇ ਉਦੈਪੁਰ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮਾਮਲਾ ਜ਼ਿਲੇ ਦੇ ਡਬੋਕ ਥਾਣਾ ਖੇਤਰ ਦਾ ਹੈ, ਜਿੱਥੇ ਬੀਤੀ ਰਾਤ 8 ਸਾਲ ਦੀ ਇਕ ਮਾਸੂਮ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਇਸ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ । ਗੁੱਸੇ ਵਿਚ ਆਈ ਭੀੜ ਨੇ ਉਦੈਪੁਰ-ਚਿਤੌੜਗੜ੍ਹ ਹਾਈਵੇਅ ਨੂੰ ਜਾਮ ਕਰ ਦਿੱਤਾ ਅਤੇ ਉੱਥੋਂ ਲੰਘਣ ਵਾਲੇ ਵਾਹਨਾਂ ਦੀ ਕੁੱਝ ਲੋਕਾਂ ਨੇ ਭੰਨਤੋੜ ਕੀਤੀ। ਹਾਲਾਤ ਵਿਗੜਦੇ ਦੇਖ ਕੇ ਉਦੈਪੁਰ ਪੁਲਸ ਨੇ ਮੌਕੇ ’ਤੇ ਫੋਰਸ ਬੁਲਾ ਕੇ ਤਾਇਨਾਤ ਕਰ ਦਿੱਤੀ। 

ਜਾਣਕਾਰੀ ਮੁਤਾਬਕ 8 ਸਾਲ ਦੀ ਲੜਕੀ ਬੀਤੀ ਰਾਤ ਆਪਣੇ ਘਰ ਨੇੜੇ ਹੀ ਖੇਤ ਵਿਚ ਜੰਗਲ-ਪਾਣੀ ਲਈ ਗਈ ਸੀ। ਇਸੇ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਫਰਾਰ ਹੋ ਗਿਆ। ਰੌਲਾ ਸੁਣ ਕੇ ਨੇੜਲੇ ਇਲਾਕੇ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਲੜਕੀ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਤੋਂ ਬਾਅਦ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


 


author

DILSHER

Content Editor

Related News