ਮਾਪਿਆਂ ਨੇ ਮੁੰਡਿਆਂ ਨਾਲ ਦੋਸਤੀ ਤੋਂ ਝਿੜਕਿਆ ਤਾਂ ਖ਼ਫ਼ਾ ਹੋ ਗਈ ਕੁੜੀ ! ਗੁੱਸੇ ''ਚ ਆ ਕੇ...

Tuesday, Feb 10, 2026 - 10:48 AM (IST)

ਮਾਪਿਆਂ ਨੇ ਮੁੰਡਿਆਂ ਨਾਲ ਦੋਸਤੀ ਤੋਂ ਝਿੜਕਿਆ ਤਾਂ ਖ਼ਫ਼ਾ ਹੋ ਗਈ ਕੁੜੀ ! ਗੁੱਸੇ ''ਚ ਆ ਕੇ...

ਔਰੰਗਾਬਾਦ- ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਕਥਿਤ ਤੌਰ 'ਤੇ ਮੁੰਡਿਆਂ ਨਾਲ ਮੇਲਜੋਲ ਨੂੰ ਲੈ ਕੇ ਪਰਿਵਾਰ ਵਾਲਿਆਂ ਵੱਲੋਂ ਝਿੜਕੇ ਜਾਣ ਤੋਂ ਬਾਅਦ 4 ਕੁੜੀਆਂ ਨੇ ਇਕੱਠਿਆਂ ਖ਼ੁਦਕੁਸ਼ੀ ਕਰ ਲਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਹਸਪੁਰਾ ਥਾਣਾ ਖੇਤਰ ਦੀ ਇਕ ਦਲਿਤ ਬਸਤੀ ’ਚ 10 ਤੋਂ 14 ਸਾਲ ਦੀਆਂ 5 ਕੁੜੀਆਂ ਨੇ 29 ਜਨਵਰੀ ਨੂੰ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ 'ਚੋਂ 4 ਦੀ ਮੌਤ ਹੋ ਗਈ ਅਤੇ ਇਕ ਹੀ ਜਿਊਂਦੀ ਬਚੀ। ਕੁੜੀਆਂ ਦਾ ਉਸੇ ਦਿਨ ਪੋਸਟਮਾਰਟਮ ਤੋਂ ਬਿਨਾਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਸਥਾਨਕ ਮੀਡੀਆ ’ਚ ਖ਼ਬਰ ਆਉਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਔਰੰਗਾਬਾਦ ਦੇ ਪੁਲਸ ਸੁਪਰਡੈਂਟ (ਐੱਸਪੀ) ਅੰਬਰੀਸ਼ ਰਾਹੁਲ ਨੇ ਦੱਸਿਆ,''ਜਿਊਂਦੀ ਬਚੀ ਕੁੜੀ ਨੇ ਕਿਹਾ ਕਿ ਮੁੰਡਿਆਂ ਦੇ ਇਕ ਸਮੂਹ ਨਾਲ ਮੇਲਜੋਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਲੋਂ ਝਿੜਕੇ ਜਾਣ ਤੋਂ ਬਾਅਦ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾਣ ਦਾ ਫ਼ੈਸਲਾ ਕੀਤਾ ਸੀ।''

ਰਾਹੁਲ ਨੇ ਕਿਹਾ ਕਿ ਕੁੜੀਆਂ ਨੇ ਖੇਤ 'ਚ ਇਕੱਠੇ ਜ਼ਹਿਰ ਖਾਧਾ, ਜਿਸ ਤੋਂ ਬਾਅਦ 4 ਕੁੜੀਆਂ ਦੀ ਮੌਤ ਹੋ ਗਈ ਅਤੇ 5ਵੀਂ ਕੁੜੀ ਨੇ ਘਰ ਪਰਤ ਕੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਨੁਸਾਰ 5ਵੀਂ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਦਾਊਦਨਗਰ ਸਬ ਡਵੀਜ਼ਨਲ ਪੁਲਸ ਅਧਿਕਾਰੀ (ਐੱਸ. ਡੀ. ਪੀ. ਓ.) ਅਸ਼ੋਕ ਕੁਮਾਰ ਦਾਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ,''ਮ੍ਰਿਤਕ ਕੁੜੀਆਂ ਦਾ 29 ਜਨਵਰੀ ਨੂੰ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ, ਜਦੋਂ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ 2 ਦਿਨਾਂ ਬਾਅਦ ਮਿਲੀ।'' ਮ੍ਰਿਤਕਾਂ 'ਚੋਂ ਇਕ ਕੁੜੀ ਦੇ ਪਰਿਵਾਰ ਅਨੁਸਾਰ, ਕੁੜੀਆਂ ਖੇਡਣ ਲਈ ਘਰੋਂ ਨਿਕਲੀਆਂ ਸਨ ਅਤੇ ਬਾਅਦ 'ਚ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਆਪਣੇ ਦੋਸਤਾਂ ਨਾਲ ਖੇਤ 'ਚ ਮ੍ਰਿਤਕ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News