ਜੇ. ਐਂਡ ਕੇ. ਵਿਚ ਯੂਨਿਟੀ ਕੱਪ ਕ੍ਰਿਕਟ ਟੂਰਨਾਮੈਂਟ ਨੇ ਵਧਾਇਆ ਕ੍ਰਿਕਟ ਬੁਖਾਰ

Sunday, Oct 18, 2020 - 01:03 AM (IST)

ਸ਼੍ਰੀਨਗਰ: ਕਸ਼ਮੀਰ ਵਿਚ ਇੰਨੀਂ ਦਿਨੀਂ ਕ੍ਰਿਕਟ ਦਾ ਬੁਖਾਰ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਵਾਦੀ ਵਿਚ ਯੂਨਿਟੀ ਕੱਪ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਚੁੱਕਾ ਹੈ। ਇਸ ਟੂਰਨਾਮੈਂਟ ਵਿਚ 24 ਟੀਮਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ ਜੋ ਉੱਤਰੀ ਕਸ਼ਮੀਰ ਵਿਚ ਵਿਲਗਮ ਬਟਾਲੀਅਨ ਨੇ ਆਯੋਜਿਤ ਕਰਵਾਇਆ ਹੈ। ਉਦਘਾਟਨ ਮੈਚ ਵੁਡਰ ਵਿਚ ਐੱਚ.ਸੀ.ਸੀ. ਬਫਰੂਦਾ ਤੇ ਮਲਿਕਪੋਰਾ ਯੂਨਾਈਟਿਡ ਦੇ ਵਿਚਾਲੇ ਖੇਡਿਆ ਗਿਆ।

ਕ੍ਰਿਕਟ ਟੂਰਨਾਮੈਂਟ ਦੇ ਆਯੋਜਨ ਦਾ ਟੀਚਾ ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਆਪਸੀ ਭਾਈਚਾਰਾ ਕਾਇਮ ਕਰਨਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਵਿਚ ਲੁਕੀ ਕੁਦਰਤੀ ਪ੍ਰਤਿਭਾ ਨੂੰ ਤਰਾਸ਼ ਕੇ ਉਨ੍ਹਾਂ ਨੂੰ ਸੂਬੇ ਤੇ ਰਾਸ਼ਟਰੀ ਟ੍ਰਾਇਲ ਕੈਂਪ ਦੇ ਲਈ ਤਿਆਰ ਕਰਨਾ ਹੈ। ਉਦਘਾਟਨ ਮੈਚ ਦੀ ਸ਼ੁਰੂਆਤ ਟ੍ਰਥਪੋਰਾ ਦੇ ਬੀਡੀਸੀ ਚੇਅਰਮੈਨ ਆਜ਼ਾਦ ਅਹਿਮਦ ਮੀਰ ਨੇ ਕੀਤੀ। ਟੂਰਨਾਮੈਂਟ ਵਿਚ ਨਾਕਆਊਟ ਮੈਚਾਂ ਦੇ ਆਧਾਰ 'ਤੇ ਆਯੋਜਿਤ ਕੀਤੇ ਜਾਣਗੇ ਤੇ ਇਸ ਦੇ ਲਈ ਪੂਲ ਬਣਾਏ ਗਏ ਹਨ ਤੇ ਟਾਪ 8 ਟੀਮਾਂ ਨੂੰ ਪੂਲ ਵਿਜੇਤਾ ਐਲਾਨ ਕੀਤਾ ਜਾਵੇ ਤੇ ਕੁਆਰਟਰ ਫਾਈਨਲ ਲੀਗ ਮੈਚ ਖੇਡਣ ਦੇ ਲਈ ਬੁਲਾਇਆ ਜਾਵੇਗਾ।

ਜੰਮੂ ਤੇ ਕਸ਼ਮੀਰ ਨੇ ਟਾਪ ਖਿਡਾਰੀਆਂ ਨੂੰ ਸਾਹਮਣੇ ਲਿਆਂਦਾ, ਜਿਸ ਵਿਚ ਪਰਵੇਜ਼ ਰਸੂਲ, ਰਸਿਖ ਸਲਾਮ, ਅਬਦੁੱਲ ਸਮਦ ਸ਼ਾਮਲ ਹਨ ਜਿਨ੍ਹਾਂ ਨੂੰ ਕਸ਼ਮੀਰ ਵਲੋਂ ਆਈ.ਪੀ.ਐੱਲ. ਵਿਚ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਜੰਮੂ ਕੇ ਮਿਥੁਨ ਮਨਹਾਸ, ਧਰੁਵ, ਮਯੰਕ ਆਦਿ ਪ੍ਰਦੇਸ਼ ਦਾ ਨਾਂ ਰੌਸ਼ਨ ਕਰ ਚੁੱਕੇ ਹਨ। 


Baljit Singh

Content Editor

Related News