ਭਾਰਤ ''ਚ 6 ਪ੍ਰਮਾਣੂ ਪਲਾਂਟਸ ਬਣਾਵੇਗਾ ਅਮਰੀਕਾ, ਸਾਂਝੇ ਬਿਆਨ ''ਚ ਕੀਤੀ ਪੁਸ਼ਟੀ

03/14/2019 10:56:30 PM

ਵਾਸ਼ਿੰਗਟਨ - ਅਮਰੀਕਾ ਅਤੇ ਭਾਰਤ ਵਿਚਾਲੇ ਪ੍ਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਅਹਿਮ ਸਹਿਮਤੀ ਹੋਈ ਹੈ। ਦੋਹਾਂ ਦੇਸ਼ਾਂ ਨੇ ਬੁੱਧਵਾਰ ਨੂੰ 6 ਪ੍ਰਮਾਣੂ ਪਾਵਰ ਪਲਾਂਟ ਦੇ ਨਿਰਮਾਣ 'ਤੇ ਰਜ਼ਾਮੰਦੀ ਜ਼ਾਹਿਰ ਕੀਤੀ ਹੈ। ਅਮਰੀਕਾ ਅਤੇ ਭਾਰਤ ਵਿਚਾਲੇ ਇਕ ਸਾਂਝਾ ਬਿਆਨ ਜਾਰੀ ਹੋਇਆ ਹੈ। ਇਸ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਵਾਸ਼ਿੰਗਟਨ 'ਚ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਇਸ 'ਤੇ ਸਹਿਮਤ ਹੋਏ ਹਨ। ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਇਸ ਸਮੇਂ ਅਮਰੀਕਾ 'ਚ ਹਨ।
ਵਿਦੇਸ਼ ਸਕੱਤਰ ਨੇ ਇਥੇ ਭਾਰਤ-ਅਮਰੀਕਾ ਵਿਚਾਲੇ 9ਵੇਂ ਦੌਰ ਦੀ ਰਣਨੀਤਕ ਅਤੇ ਸੁਰੱਖਿਆ ਵਾਰਤਾ 'ਚ ਹਿੱਸਾ ਲਿਆ। ਇਸ ਵਾਰਤਾ ਦੇ ਖਤਮ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਵੱਲੋਂ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ। ਵਿਜੇ ਗੋਖਲੇ ਨੇ ਅਮਰੀਕਾ 'ਚ ਸਟੇਟ ਆਫਰ ਆਰਮਸ ਕੰਟਰੋਲ ਐਂਡ ਇੰਟਰਨੈਸ਼ਨਲ ਸਕਿਊਰਿਟੀ ਡਿਪਾਰਟਮੈਂਟ ਦੀ ਅੰਡਰ ਸੈਕੇਟਰੀ ਐਂਡ੍ਰੀਆ ਥਾਮਪਸਨ ਨਾਲ ਵੀ ਮੁਲਾਕਾਤ ਕੀਤੀ ਹੈ। ਦੋਹਾਂ ਦੇਸ਼ਾਂ ਵੱਲੋਂ ਜੋ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਉਸ 'ਚ ਕਿਹਾ ਗਿਆ ਹੈ, 'ਅਸੀਂ 2 ਪੱਖੀ ਸੁਰੱਖਿਆ ਅਤੇ ਸਿਵਲ ਪ੍ਰਮਾਣੂ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤ 'ਚ 6 ਅਮਰੀਕੀ ਪ੍ਰਮਾਣੂ ਊਰਜਾ ਪਲਾਂਟਾਂ ਦੇ ਨਿਰਮਾਣ ਲਈ ਵਚਨਬੱਧ ਹਾਂ। ਬਿਆਨ 'ਚ ਪ੍ਰਮਾਣੂ ਊਰਜਾ ਪਲਾਂਟਾਂ ਦੇ ਬਾਰੇ 'ਚ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦਈਏ ਕਿ ਡੋਨਾਲਡ ਟਰੰਪ ਦੀ ਅਗਵਾਈ 'ਚ ਅਮਰੀਕਾ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਰੀਦਦਾਰ ਭਾਰਤ 'ਚ ਤਮਾਮ ਸੰਭਵਾਨਾਵਾਂ ਦੇਖ ਰਿਹਾ ਹੈ ਅਤੇ ਇਸੇ ਸਮੇਂ ਉਹ ਭਾਰਤ ਨੂੰ ਹੋਰ ਊਰਜਾ ਉਤਪਾਦ ਵੇਚਣਾ ਚਾਹੁੰਦਾ ਹੈ।


Khushdeep Jassi

Content Editor

Related News