ਮੋਦੀ ਨੇ ਫੋਨ ''ਤੇ ਟਰੰਪ ਨਾਲ ਕੀਤੀ ਗੱਲ, ਕਿਹਾ-''ਭਾਰਤ-ਅਮਰੀਕਾ ਸੰਬੰਧ ਹੋਏ ਮਜ਼ਬੂਤ''

Tuesday, Jan 07, 2020 - 09:55 AM (IST)

ਮੋਦੀ ਨੇ ਫੋਨ ''ਤੇ ਟਰੰਪ ਨਾਲ ਕੀਤੀ ਗੱਲ, ਕਿਹਾ-''ਭਾਰਤ-ਅਮਰੀਕਾ ਸੰਬੰਧ ਹੋਏ ਮਜ਼ਬੂਤ''

ਨਵੀਂ ਦਿੱਲੀ /ਵਾਸ਼ਿੰਗਟਨ (ਬਿਊਰੋ): ਪੀ.ਐੱਮ. ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫਤਰ ਦੇ ਮੁਤਾਬਕ ਮੋਦੀ ਨੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਟਰੰਪ ਨਾਲ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ, ਉਹਨਾਂ ਦੇ ਪਰਿਵਾਰ ਅਤੇ ਸੰਯੁਕਤ ਰਾਜ ਅਮਰੀਕਾ ਦੇ ਲੋਕਾਂ ਲਈ ਨਵੇਂ ਸਾਲ ਵਿਚ ਚੰਗੀ ਸਿਹਤ, ਖੁਸ਼ਹਾਲੀ ਅਤੇ ਸਫਲਤਾ ਦੀ ਕਾਮਨਾ ਕੀਤੀ। ਪੀ.ਐੱਮ.ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਸੰਬੰਧ ਇਕ ਮਜ਼ਬੂਤ ਤਾਕਤ ਬਣ ਗਏ ਹਨ। 

 

ਪੀ.ਐੱਮ. ਮੋਦੀ ਨੇ ਬੀਤੇ ਸਾਲ ਵਿਚ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਹੋਈ ਤਰੱਕੀ 'ਤੇ ਪ੍ਰਕਾਸ਼ ਪਾਇਆ ਅਤੇ ਆਪਸੀ ਹਿਤ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਰਾਸ਼ਟਰਪਤੀ ਟਰੰਪ ਦੇ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ।ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਵੀ ਨਵੇਂ ਸਾਲ ਵਿਚ ਭਾਰਤ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ।  ਉਹਨਾਂ ਨੇ ਪਿਛਲੇ ਕੁਝ ਸਾਲਾਂ ਵਿਚ ਸੰਬੰਧਾਂ ਵਿਚ ਉਪਲਬਧੀਆਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਦੋ-ਪੱਖੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਆਪਣੀ ਤਿਆਰੀ ਨੂੰ ਦੁਹਰਾਇਆ। ਇੱਥੇ ਦੱਸ ਦਈਏ ਕਿ ਅਮਰੀਕਾ ਅਤੇ ਈਰਾਨ ਦੇ ਵਿਚ ਜਾਰੀ ਤਣਾਅ ਦੇ ਮੱਦੇਨਜ਼ਰ ਮੋਦੀ ਅਤੇ ਟਰੰਪ ਦੀ ਇਸ ਗੱਲ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।


author

Vandana

Content Editor

Related News