ਅਨੋਖਾ ਪਿੰਡ : ਇਥੇ ਇਕ-ਦੂਜੇ ਨੂੰ ਸੀਟੀ ਮਾਰ ਕੇ ਬੁਲਾਉਂਦੇ ਹਨ ਲੋਕ

Wednesday, Feb 22, 2023 - 12:21 PM (IST)

ਅਨੋਖਾ ਪਿੰਡ : ਇਥੇ ਇਕ-ਦੂਜੇ ਨੂੰ ਸੀਟੀ ਮਾਰ ਕੇ ਬੁਲਾਉਂਦੇ ਹਨ ਲੋਕ

ਸ਼ਿਲਾਂਗ- ਇਸ ਦੁਨੀਆ ਵਿਚ ਕਈ ਅਨੋਖੀਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਜਾਣਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੀਆਂ ਅਨੋਖੀਆਂ ਚੀਜ਼ਾਂ ਸਾਡੇ ਦੇਸ਼ ਵਿਚ ਵੀ ਹਨ। ਅਜਿਹਾ ਹੀ ਇਕ ਅਨੋਖਾ ਪਿੰਡ ਮੇਘਾਲਿਆ ਵਿਚ ਹੈ। ਇਹ ਇਕ ਬਿਹਤਰੀਨ ਸੈਰ-ਸਪਾਟਾ ਸਥਾਨ ਹੋਣ ਦੇ ਨਾਲ-ਨਾਲ ਸਦੀਆਂ ਪੁਰਾਣੇ ਸੱਭਿਆਚਾਰ ਨੂੰ ਵੀ ਸੁਰੱਖਿਅਤ ਕਰਦਾ ਆਇਆ ਹੈ। ਅੱਜ ਵੀ ਇਥੇ ਲੋਕ ਕੁਝ ਅਨੋਖੀਆਂ ਅਤੇ ਦੁਰਲੱਭ ਰਵਾਇਤਾਂ ਨਾਲ ਜਿਊਂਦੇ ਹਨ। ਇਨ੍ਹਾਂ ਰਵਾਇਤਾਂ ਵਿਚੋਂ ਇਕ ਹੈ ‘ਸੀਟੀ ਕਮਿਊਨੀਕੇਸ਼ਨ।’ ਇਥੇ ਲੋਕ ਬੋਲ ਕੇ ਨਹੀਂ ਸਗੋਂ ਸੀਟੀ ਮਾਰ ਕੇ ਇਕ-ਦੂਸਰੇ ਨੂੰ ਬੁਲਾਉਂਦੇ ਹਨ।

ਇਥੇ ਰਾਜਧਾਨੀ ਸ਼ਿਲਾਂਗ ਤੋਂ 60 ਕਿਲੋਮੀਟਰ ਦੂਰ ਪੂਰਬੀ ਖਾਸੀ ਹਿਲਸ ਜ਼ਿਲ੍ਹੇ ਵਿਚ ਸਥਿਤ ਹੈ। ਇਸ ਅਨੋਖੇ ਪਿੰਡ ਦਾ ਨਾਂ ਕੋਂਗਥੋਂਗ ਹੈ। ਇਸ ਪਿੰਡ ਨੂੰ ‘ਹ੍ਹਿਸਲਿੰਗ ਵਿਲੇਜ’ ਦੇ ਨਾਂ ਵੀ ਜਾਣਿਆ ਜਾਂਦਾ ਹੈ। ਇਥੇ ਲੋਕ ਇਕ-ਦੂਸਰੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਸੀਟੀ ਦੀ ਧੁੰਨ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਸਨੂੰ ਇਕ ਅਨੋਖਾ ਨਾਂ ਵੀ ਮਿਲਿਆ ਹੈ। ਇਹ ਰਵਾਇਤ ਅੱਜ ਤੋਂ ਨਹੀਂ ਸਗੋਂ ਪੀੜ੍ਹੀਆਂ ਤੋਂ ਚਲੀ ਆ ਰਹੀ ਹੈ। ਫਿਵਸਟਾਰ ਖੋਂਗਸਿਤ ਨਾਂ ਦੇ ਇਕ ਗ੍ਰਾਮੀਣ ਦੱਸਦੇ ਹਨ ਕਿ ਕੋਂਗਥੋਂਗ ਦੇ ਗ੍ਰਾਮੀਣਾਂ ਨੇ ਇਸ ਖਾਸ ਅਤੇ ਅਨੋਖੀ ਧੁੰਨ ਨੂੰ ਜਿੰਗਰਵਾਈ ਲਵਬੀ ਨਾਂ ਦਿੱਤਾ ਹੈ। ਇਸਦਾ ਮਤਲਬ ਹੈ ‘ਮਾਂ ਦਾ ਪਿਆਰ ਭਰਿਆ ਗੀਤ’।


author

DIsha

Content Editor

Related News