ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

Monday, Jun 27, 2022 - 09:56 AM (IST)

ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

ਸ਼ਿਮਲਾ- ਜਦੋਂ ਵੀ ਹਿਮਾਚਲ ਪ੍ਰਦੇਸ਼ ਦਾ ਨਾਂ ਆਉਂਦਾ ਹੈ ਤਾਂ ਸਾਡੇ ਦਿਮਾਗ ’ਚ ਹਮੇਸ਼ਾ ਦੇਵਭੂਮੀ ਦਾ ਹੀ ਖਿਆਲ ਆਉਂਦਾ ਹੈ। ਦੇਵਭੂਮੀ ਯਾਨੀ ਕਿ ਦੇਵਤਿਆਂ ਦੀ ਧਰਤੀ, ਜਿਥੇ ਅੱਜ ਵੀ ਚੱਪੇ-ਚੱਪੇ ’ਚ ਕਈ ਰਹੱਸ ਲੁਕੇ ਹੋਏ ਹਨ। ਇੱਥੇ ਤੁਹਾਨੂੰ ਕਈ ਰਹੱਸਮਈ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਦੇ ਰਹੱਸ ਤੋਂ ਅੱਜ ਤੱਕ ਪਰਦਾ ਨਹੀਂ ਉਠਿਆ ਹੈ। ਇਨ੍ਹਾਂ ਰਹੱਸਾਂ ਤੋਂ ਇਲਾਵਾ ਇਹ ਪ੍ਰਦੇਸ਼ ਆਪਣੀ ਖੂਬਸੂਰਤ ਵਾਦੀਆਂ ਅਤੇ ਘਾਟੀਆਂ ਲਈ ਦੁਨੀਆ ਭਰ ’ਚ ਪ੍ਰਸਿੱਧ ਹੈ। ਜਿਸ ਨੂੰ ਵੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹਿਮਾਚਲ ਦੀ ਧਰਤੀ ’ਤੇ ਹੀ ਇਕ ਝੀਲ ਹੈ ਜੋ ਦਿੱਸਣ ’ਚ ਕਾਫੀ ਸੁੰਦਰ ਹੈ ਅਤੇ ਜਿਸ ਦੇ ਅੰਦਰ ਕਰੋੜਾਂ ਦਾ ਖ਼ਜ਼ਾਨਾ ਲੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ- ਜ਼ਿਮਨੀ ਚੋਣ ਨਤੀਜੇ; ਦਿੱਲੀ ’ਚ ਝਾੜੂ ਦਾ ਜਲਵਾ ਬਰਕਰਾਰ, AAP ਦੇ ਦੁਰਗੇਸ਼ ਪਾਠਕ ਜਿੱਤੇ

PunjabKesari

ਕਮਰੁਨਾਗ ਝੀਲ, ਹਿਮਾਚਲ ਦੇ ਮੰਡੀ ਜ਼ਿਲੇ ਤੋਂ 51 ਕਿਲੋਮੀਟਰ ਦੂਰ ਕਾਰਸੋਗ ਘਾਟੀ ’ਚ ਸਥਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਨੂੰ ਵੇਖਦੇ ਹੀ ਸ਼ਰਧਾਲੂਆਂ ਦੀ ਸਾਰੀ ਥਕਾਨ ਛੂਹ-ਮੰਤਰ ਹੋ ਜਾਂਦੀ ਹੈ। ਝੀਲ ਤੱਕ ਸ਼ਰਧਾਲੂਆਂ ਨੂੰ ਪਹੁੰਚਾਉਣ ਲਈ ਵਿਚੋਂ ਰਾਹ ਬਣਾਇਆ ਗਿਆ ਹੈ। ਇਸ ਸਥਾਨ ’ਤੇ ਪੱਥਰ ਦੀ ਬਣੀ ਕਮਰੁਨਾਗ ਬਾਬਾ ਦੀ ਮੂਰਤੀ ਹੈ, ਜਿਥੇ ਹਰ ਸਾਲ ਜੂਨ ਵਿਚ ਕਮਰੁਨਾਗ ਮੰਦਰ ਵਿਚ ਮੇਲਾ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ-  ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਦੇਸ਼ ਐਮਰਜੈਂਸੀ ਦੇ ਕਾਲੇ ਅਤੇ ਦਰਦਨਾਕ ਦਿਨਾਂ ਨੂੰ ਕਦੇ ਨਹੀਂ ਭੁੱਲ ਸਕਦਾ

PunjabKesari

ਇਸ ਝੀਲ ਵਿਚ ਸੋਨਾ-ਚਾਂਦੀ ਅਤੇ ਰੁਪਏ-ਪੈਸੇ ਚੜ੍ਹਾਉਣ ਦੀ ਪੁਰਾਣੀ ਪਰੰਪਰਾ ਹੈ। ਇੱਥੇ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਆਪਣੀ ਆਸਥਾ ਅਨੁਸਾਰ ਸੋਨਾ-ਚਾਂਦੀ ਚੜ੍ਹਾਉਂਦੇ ਹਨ, ਜੋ ਪਾਣੀ ਤੋਂ ਸਾਫ਼ ਦਿਖਾਈ ਦਿੰਦਾ ਹੈ। ਸਾਲਾਂ ਤੋਂ ਲੋਕਾਂ ਵੱਲੋਂ ਚੜ੍ਹਾਏ ਗਏ ਧਨ ਅਤੇ ਗਹਿਣਿਆਂ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਇਸ ਝੀਲ ’ਚ ਅਰਬਾਂ ਦਾ ਖ਼ਜ਼ਾਨਾ ਹੈ।

ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ 5 ਬੋਰੇ, ਸੋਨਾ-ਚਾਂਦੀ, ਕਾਲੀ ਕਮਾਈ ਦਾ ‘ਧਨਕੁਬੇਰ’ ਨਿਕਲਿਆ ਡਰੱਗ ਇੰਸਪੈਕਟਰ

PunjabKesari

ਹਾਲਾਂਕਿ ਇੰਨੇ ਵੱਡੇ ਖਜ਼ਾਨੇ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇੱਥੇ ਮੰਦਰ ਵੱਲੋਂ ਕੋਈ ਸੁਰੱਖਿਆ ਨਹੀਂ ਕੀਤੀ ਗਈ ਹੈ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਇੰਨੇ ਵੱਡੇ ਖਜ਼ਾਨੇ ਦੀ ਰਾਖੀ ਕਮਰੁਨਾਗ ਦੇਵਤਾ ਖੁਦ ਕਰਦੇ ਹਨ। ਇਸ ਥਾਂ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਪੂਰੇ ਸਾਲ ’ਚ ਸਿਰਫ਼ ਇਕ ਵਾਰ ਦਰਸ਼ਨ ਦਿੰਦੇ ਹਨ ਅਤੇ ਉਹ ਮਹੀਨਾ ਜੂਨ ਦਾ ਹੁੰਦਾ ਹੈ। 

ਇਹ ਵੀ ਪੜ੍ਹੋ- ਚੱਲਦੀ ਕਾਰ ’ਚ ਮਾਂ ਅਤੇ ਮਾਸੂਮ ਧੀ ਨਾਲ ਸਮੂਹਿਕ ਜਬਰ-ਜ਼ਿਨਾਹ, ਸੜਕ ਕੰਢੇ ਸੁੱਟ ਕੇ ਫਰਾਰ ਹੋਏ ਦੋਸ਼ੀ

PunjabKesari


author

Tanu

Content Editor

Related News