ਦੋ ਦਿਨਾਂ ਦੌਰੇ ਲਈ ਪੱਛਮੀ ਬੰਗਾਲ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

11/05/2020 1:04:13 AM

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਆਪਣੇ ਦੋ ਦਿਨਾਂ ਦੌਰੇ ਲਈ ਬੁੱਧਵਾਰ ਦੀ ਰਾਤ ਕੋਲਕਾਤਾ ਪਹੁੰਚ ਗਏ। ਉਨ੍ਹਾਂ ਦਾ ਜਹਾਜ਼ ਰਾਤ ਕਰੀਬ 9.20 ਵਜੇ ਕੋਲਕਾਤਾ ਦੇ ਦਮਦਮ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਇੱਥੇ ਪ੍ਰਦੇਸ਼ ਭਾਜਪਾ ਪ੍ਰਧਾਨ ਦਲੀਪ ਘੋਸ਼, ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਅਤੇ ਰਾਸ਼ਟਰੀ ਉਪ-ਪ੍ਰਧਾਨ ਮੁਕੁਲ ਰਾਏ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਸ਼ਾਹ ਵੀਰਵਾਰ ਨੂੰ ਸਵੇਰੇ ਬੀ.ਐੱਸ.ਐੱਫ. ਦੇ ਹੈਲੀਕਾਪਟਰ ਤੋਂ ਬਾਂਕੁਰਾ ਲਈ ਰਵਾਨਾ ਹੋਣਗੇ। ਉੱਥੋਂ ਸੜਕ ਰਸਤੇ ਰਾਹੀਂ ਪੁਆਬਾਗਾਨ ਜਾਣਗੇ, ਜਿੱਥੇ ਉਹ ਬਿਰਸਾ ਮੁੰਡਾ ਦੀ ਮੂਰਤੀ ਨੂੰ ਮੱਥਾ ਟੇਕਣਗੇ। ਇਸ ਤੋਂ ਬਾਅਦ ਸਵਹ ਬਾਂਕੁਰਾ ਦੇ ਰਵਿੰਦਰ ਭਵਨ 'ਚ ਸੰਗਠਨ ਦੀ ਇੱਕ ਬੈਠਕ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਚਤੁਰਡਿਹੀ ਪਿੰਡ ਜਾਣ ਦੀ ਯੋਜਨਾ ਹੈ, ਜਿੱਥੇ ਉਹ ਇੱਕ ਆਦਿਵਾਸੀ ਪਰਿਵਾਰ ਦੇ ਇੱਥੇ ਭੋਜਨ ਕਰਨਗੇ। ਵੀਰਵਾਰ ਦੀ ਰਾਤ ਹੀ ਉਨ੍ਹਾਂ ਦੀ ਕੋਲਕਾਤਾ ਲਈ ਵਾਪਸੀ ਹੋਵੇਗੀ।

ਸ਼ੁੱਕਰਵਾਰ ਨੂੰ ਸਵੇਰੇ ਉਹ ਦਕਸ਼ਿਣੇਸ਼ਵਰ ਮੰਦਰ ਜਾਣਗੇ। ਇਸ ਤੋਂ ਬਾਅਦ ਉਹ ਇੱਕ ਹੋਰ ਸੰਗਠਨ ਦੀ ਬੈਠਕ 'ਚ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸ਼ਾਹ ਦਾ ਇਹ ਦੌਰਾ ਸੂਬੇ 'ਚ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲਾਂ ਦੀ ਤਿਆਰੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੌਰੇ ਦੇ ਜ਼ਰੀਏ ਸ਼ਾਹ ਦਾ ਲਕਸ਼ ਸਮਾਜ ਦੇ ਵਿਸ਼ੇਸ਼ ਲੋਕਾਂ ਦੇ ਨਾਲ-ਨਾਲ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਵੀ ਭਾਜਪਾ ਨਾਲ ਜੋੜਨਾ ਹੈ।


Inder Prajapati

Content Editor

Related News