ਕੋਰੋਨਾ ਮਾਮਲਿਆਂ 'ਚ ਵਾਧਾ : ਮਨਸੁਖ ਮੰਡਾਵੀਆ ਨੇ ਸੂਬਿਆਂ ਨੂੰ ਚੌਕਸ ਰਹਿਣ ਲਈ ਕਿਹਾ
Friday, Apr 07, 2023 - 02:23 PM (IST)
ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਵਾਇਰਸ ਸੰਕਰਮਣ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਸੂਬਿਆਂ ਨੂੰ ਚੌਕਸ ਅਤੇ ਕੋਰੋਨਾ ਪ੍ਰਬੰਧਨ ਲਈ ਤਿਆਰ ਰਹਿਣ ਨੂੰ ਕਿਹਾ ਹੈ। ਮੰਡਵੀਆ ਨੇ ਕੋਰੋਨਾ ਨਾਲ ਜੁੜੀ ਸਥਿਤੀ ਦੀ ਸਮੀਖਿਆ ਲਈ ਬੈਠਕ ਕੀਤੀ ਅਤੇ ਸੂਬਿਆਂ ਨੂੰ ਸੰਕਰਮਣ ਦੇ ਵੱਧ ਮਾਮਲਿਆਂ ਵਾਲੇ ਸਥਾਨਾਂ ਦੀ ਪਛਾਣ ਕਰਨ, ਜਾਂਚ ਵਧਾਉਣ, ਬੁਨਿਆਦੀ ਢਾਂਚਾ ਤਿਆਰੀਆਂ ਯਕੀਨੀ ਕਰਨ ਲਈ ਕਿਹਾ। ਸੂਬੇ ਦੇ ਸਿਹਤ ਮੰਤਰੀਆਂ ਅਤੇ ਮੁੱਖ ਅਤੇ ਐਡੀਸ਼ਨਲ ਮੁੱਖ ਸਕੱਤਰਾਂ ਨਾਲ ਆਨਲਾਈਨ ਤਰੀਕੇ ਨਾਲ ਆਯੋਜਿਤ ਹੋਈ ਬੈਠਕ 'ਚ ਮੰਡਾਵੀਆ ਨੇ ਟੀਕਾਕਰਨ 'ਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਇਹ ਵੀ ਪੜ੍ਹੋ : ਦੇਸ਼ 'ਚ 203 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਵੱਧ 6,050 ਨਵੇਂ ਮਾਮਲੇ ਆਏ ਸਾਹਮਣੇ
ਜੀਨੋਮ ਟੈਸਟ ਅਤੇ ਪਾਜ਼ੇਟਿਵ ਨਮੂਨਿਆਂ ਦੇ ਪੂਰੇ ਜੀਨੋਮ ਟੈਸਟ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੇ ਕੋਰੋਨਾ ਉਪਯੁਕਤ ਰਵੱਈਏ ਦੀ ਪਾਲਣਾ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਵੀ ਜ਼ੋਰ ਦਿੱਤਾ। ਮੰਡਾਵੀਆ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ਨੂੰ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਹੈ, ਜਿਵੇਂ ਕਿ ਪਿਛਲੀ ਵਾਰ ਕੋਰੋਨਾ ਦੀ ਰੋਕਥਾਮ ਅਤੇ ਪ੍ਰਬੰਧਨ ਦੌਰਾਨ ਕੀਤਾ ਗਿਆ ਸੀ। ਉਨ੍ਹਾਂ ਨੇ ਸੂਬੇ ਦੇ ਸਿਹਤ ਮੰਤਰੀਆਂ ਤੋਂ 10 ਅਤੇ 11 ਅਪ੍ਰੈਲ ਨੂੰ ਸਾਰੇ ਹਸਪਤਾਲਾਂ ਦੇਬੁਨਿਆਦੀ ਢਾਂਚੇ ਦੇ ਸੰਬੰਦ 'ਚ 'ਮਾਕ ਡ੍ਰਿਲ' ਕਰਨ ਅਤੇ 8 ਤੇ 9 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨਾਲ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਦੀ ਵੀ ਅਪੀਲ ਕੀਤੀ। ਦੱਸਣਯੋਗ ਹੈ ਕਿ ਦੇਸ਼ 'ਚ ਸ਼ੁੱਕਰਵਾਰ ਨੂੰ 24 ਘੰਟਿਆਂ 'ਚ 6,050 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸਰਗਰਮ ਮਾਮਲੇ 28,303 ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ