ਭੂਮੀਗਤ ਖਾਣਾਂ ਤੋਂ ''ਜ਼ਹਿਰੀਲੀ'' ਗੈਸ ਲੀਕ ਹੋਣ ਨਾਲ ਮਚੀ ਦਹਿਸ਼ਤ, ਬਾਹਰ ਕੱਢੇ 1000 ਤੋਂ ਵੱਧ ਲੋਕ
Thursday, Dec 04, 2025 - 03:45 PM (IST)
ਧਨਬਾਦ : ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿੱਚ ਭੂਮੀਗਤ ਖਾਣਾਂ ਵਿੱਚੋਂ "ਜ਼ਹਿਰੀਲੀ ਗੈਸ ਲੀਕ" ਹੋ ਗਈ। ਇਸ ਘਟਨਾ ਨਾਲ ਮਚੀ ਦਹਿਸ਼ਤ ਤੋਂ ਬਾਅਦ 1,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾਵੇਗਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੇਂਦੁਆਡੀਹ ਬਸਤੀ ਦੇ ਵੱਖ-ਵੱਖ ਸਥਾਨਾਂ 'ਤੇ ਅਜਿਹੀਆਂ ਖਾਣਾਂ ਤੋਂ ਕਥਿਤ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਬੁੱਧਵਾਰ ਨੂੰ ਇੱਕ ਔਰਤ ਦੀ ਮੌਤ ਹੋ ਗਈ ਅਤੇ 12 ਹੋਰ ਬੀਮਾਰ ਹੋ ਗਏ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
ਉਨ੍ਹਾਂ ਕਿਹਾ ਕਿ ਔਰਤ ਦੀ ਮੌਤ ਦਾ ਸਹੀ ਕਾਰਨ ਫਿਲਹਾਲ ਪਤਾ ਨਹੀਂ ਲੱਗਾ। ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਇਸਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਭਾਰਤ ਕੋਕਿੰਗ ਕੋਲ ਲਿਮਟਿਡ (ਬੀ.ਸੀ.ਸੀ.ਐਲ.) ਨੇ "ਖ਼ਤਰੇ ਵਾਲੇ ਖੇਤਰਾਂ" ਤੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਇੱਥੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੇ ਇਲਾਕੇ ਦੇ ਘਰਾਂ ਦੀਆਂ ਕੰਧਾਂ 'ਤੇ ਨੋਟਿਸ ਚਿਪਕਾਏ ਹਨ, ਜਿਸ ਵਿੱਚ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
ਬੀ.ਸੀ.ਸੀ.ਐਲ. ਦੇ ਪੁਟਕੀ-ਬਲੀਹਾਟੀ ਕੋਲੀਰੀ ਏਰੀਆ ਦੇ ਜਨਰਲ ਮੈਨੇਜਰ (ਜੀ.ਐਮ.) ਜੀ.ਸੀ. ਸਾਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਬਸਤੀ ਵਿੱਚ ਤਿੰਨ ਐਂਬੂਲੈਂਸਾਂ ਤਿਆਰ ਰੱਖੀਆਂ ਗਈਆਂ ਹਨ। ਸਾਹਾ ਨੇ ਕਿਹਾ, "ਕੰਪਨੀ ਸਥਾਨਕ ਨਿਵਾਸੀਆਂ ਨੂੰ ਕੱਢਣ ਦੇ ਪ੍ਰਬੰਧ ਕਰ ਰਹੀ ਹੈ। ਅਸੀਂ ਪਹਿਲਾਂ ਹੀ ਉਨ੍ਹਾਂ ਨੂੰ ਜਾਨ-ਮਾਲ ਦੀ ਰੱਖਿਆ ਲਈ ਖ਼ਤਰੇ ਵਾਲੇ ਖੇਤਰ ਤੋਂ ਬਾਹਰ ਨਿਕਲਣ ਦੀ ਬੇਨਤੀ ਕਰ ਚੁੱਕੇ ਹਾਂ।"
ਪੜ੍ਹੋ ਇਹ ਵੀ - ਵਿਆਹ 'ਚ ਨਹੀਂ ਮਿਲੇ 'ਰੱਸਗੁੱਲੇ', ਕੁੜੀ ਵਾਲਿਆਂ ਨੇ ਪਾ ਲਿਆ 'ਕਲੇਸ਼', ਥਾਣੇ ਪਹੁੰਚਿਆ ਮਾਮਲਾ (ਵੀਡੀਓ)
