ਪੇਗੁਲਾ ਨੇ ਸਵਿਤੋਲੀਨਾ ਨੂੰ ਹਰਾ ਕੇ 10ਵਾਂ ਤੇ ਚੌਥਾ WTA 1000 ਟਾਈਟਲ ਜਿੱਤਿਆ

Monday, Feb 23, 2026 - 11:27 AM (IST)

ਪੇਗੁਲਾ ਨੇ ਸਵਿਤੋਲੀਨਾ ਨੂੰ ਹਰਾ ਕੇ 10ਵਾਂ ਤੇ ਚੌਥਾ WTA 1000 ਟਾਈਟਲ ਜਿੱਤਿਆ

ਦੁਬਈ- ਜੈਸਿਕਾ ਪੇਗੁਲਾ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਆਖਿਰਕਾਰ ਉਸ ਨੂੰ ਇਨਾਮ ਮਿਲਿਆ। ਲਗਾਤਾਰ 6 ਵਾਰ ਬਿਨਾਂ ਕਿਸੇ ਟਾਈਟਲ ਦੇ ਸੈਮੀਫਾਈਨਲ ’ਚ ਪਹੁੰਚਣ ਤੋਂ ਬਾਅਦ, ਉਸ ਨੇ ਏਲੀਨਾ ਸਵਿਤੋਲੀਨਾ ਨੂੰ 1 ਘੰਟਾ 12 ਮਿੰਟ ’ਚ 6-2, 6-4 ਨਾਲ ਹਰਾ ਕੇ 2026 ਦੁਬਈ ਡਿਊਟੀ ਫ੍ਰੀ ਟੈਨਿਸ ਚੈਂਪੀਅਨਸ਼ਿਪ ਜਿੱਤੀ। ਇਹ ਉਸ ਦਾ 10ਵਾਂ ਡਬਲਯੂ. ਟੀ. ਏ. ਟੂਰ ਸਿੰਗਲਜ਼ ਖਿਤਾਬ ਹੈ।

ਉਸ ਦਾ 10ਵਾਂ ਟਾਈਟਲ ਡਬਲਯੂ. ਟੀ. ਏ. 1000 ਲੈਵਲ ’ਤੇ ਉਸ ਦਾ ਚੌਥਾ ਟਾਈਟਲ ਹੈ, ਕਿਉਂਕਿ ਉਹ ਦੁਬਈ ਖਿਤਾਬ ਜਿੱਤਣ ਵਾਲੀ ਸਿਰਫ ਤੀਜੀ ਅਮਰੀਕਨ ਬਣੀ ਹੈ, ਇਸ ਤੋਂ ਪਹਿਲਾਂ ਲਿੰਡਸੇ ਡੇਵਨਪੋਰਟ ਤੇ 3 ਵਾਰ ਦੀ ਚੈਂਪੀਅਨ ਵੀਨਸ ਵਿਲੀਅਮਸ ਵੀ ਦੁਬਈ ਖਿਤਾਬ ਜਿੱਤ ਚੁੱਕੀ ਹੈ।


author

Tarsem Singh

Content Editor

Related News