ਬੇਕਾਬੂ ਕਾਰ ਨਹਿਰ ’ਚ ਡਿੱਗੀ, ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
Sunday, Dec 15, 2019 - 01:03 AM (IST)

ਸੋਨੀਪਤ (ਸ. ਹ.)–ਪਿੰਡ ਮਹਿਲਾਣਾ ਕੋਲ ਬੇਕਾਬੂ ਹੋ ਕੇ ਇਕ ਕਾਰ ਪੱਛਮੀ ਯਮੁਨਾ ਲਿੰਕ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਵਿਚ ਸਵਾਰ 4 ਲੋਕਾਂ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਵਿਚ ਗੋਹਾਨਾ ਦੀ ਚੋਪੜਾ ਕਾਲੋਨੀ ਵਾਸੀ ਵਿਜੇ ਪਾਲ, ਉਸਦੀ ਪਤਨੀ ਸੰਧਿਆ, ਬੇਟੀ ਨਿਕਿਤਾ ਅਤੇ ਬੇਟਾ ਹਰਸ਼ ਸ਼ਾਮਲ ਹਨ।