ਸੜਕ ਕਿਨਾਰੇ ਬਣੀਆਂ ਝੁੱਗੀਆਂ ''ਚ ਜਾ ਵੜੀ ਬੇਕਾਬੂ ਬੱਸ, ਪੈ ਗਿਆ ਚੀਕ-ਚਿਹਾੜਾ (ਤਸਵੀਰਾਂ)

Tuesday, Jan 10, 2023 - 03:38 PM (IST)

ਸੜਕ ਕਿਨਾਰੇ ਬਣੀਆਂ ਝੁੱਗੀਆਂ ''ਚ ਜਾ ਵੜੀ ਬੇਕਾਬੂ ਬੱਸ, ਪੈ ਗਿਆ ਚੀਕ-ਚਿਹਾੜਾ (ਤਸਵੀਰਾਂ)

ਨਵੀਂ ਦਿੱਲੀ (ਭਾਸ਼ਾ)- ਮੱਧ ਦਿੱਲੀ ਦੇ ਰੋਹਤਕ ਰੋਡ 'ਤੇ ਮੰਗਲਵਾਰ ਨੂੰ ਇਕ ਬੇਕਾਬੂ ਕਲਸਟਰ ਬੱਸ ਸੜਕ 'ਤੇ ਟੈਕਸੀ ਨਾਲ ਟਕਰਾਉਣ ਤੋਂ ਬਾਅਦ ਕੋਲ ਬਣੀਆਂ ਝੁੱਗੀਆਂ 'ਚ ਜਾ ਵੜੀ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਤਿੰਨ ਸਾਲ ਦੇ ਇਕ ਬੱਚੇ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਪਛਾਣ ਕਲਾ ਦੇਵੀ (70), ਸੁਨੀਤਾ (35), ਆਰਤੀ (30) ਅਤੇ ਆਰਿਅਨ (3)- (ਸਾਰੇ ਫੁੱਟਪਾਥ 'ਤੇ ਬਣੀਆਂ ਝੁੱਗੀਆਂ 'ਚ ਰਹਿਣ ਵਾਲੇ) ਅਤੇ ਇਕ ਬੱਸ ਯਾਤਰੀ ਰਮੇਸ਼ ਵਜੋਂ ਹੋਈ ਹੈ। 

PunjabKesari

ਪੁਲਸ ਨੇ ਕਿਹਾ ਕਿ ਨਾਂਗਲੋਈ-ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਮਾਰ ਦੀ ਬੱਸ ਦੇ ਡਰਾਈਵਰ ਨੇ ਕਮਲ ਟੀ-ਪੁਆਇੰਟ ਤੋਂ ਲਿਬਰਟੀ ਸਿਨੇਮਾ ਵੱਲ ਜਾਂਦੇ ਸਮੇਂ ਇਕ ਟੈਕਸੀ 'ਚ ਟੱਕਰ ਮਾਰਨ ਤੋਂ ਬਾਅਦ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਹ ਸੜਕ ਕਿਨਾਰੇ ਬਣੀਆਂ ਝੁੱਗੀਆਂ 'ਚ ਜਾ ਵੜੀ। ਪੁਲਸ ਡਿਪਟੀ ਕਮਿਸ਼ਰ ਸ਼ਵੇਤਾ ਚੌਹਾਨ ਨੇ ਕਿਹਾ ਕਿ ਸਾਰੇ ਜ਼ਖ਼ਮੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਉਨ੍ਹਾਂ ਕਿਹਾ,''ਟੈਕਸੀ ਡਰਾਈਵਰ ਰਿਤੇਸ਼ ਦੇ ਬਿਆਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਵਾਹਨ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਫੁੱਟਪਾਥ 'ਤੇ ਬਣੀਆਂ ਝੁੱਗੀਆਂ 'ਚ ਜਾ ਵੜੀ ਸੀ।''

PunjabKesari


author

DIsha

Content Editor

Related News