ਡਬਲ ਮਰਡਰ ਨਾਲ ਫੈਲੀ ਸਨਸਨੀ; ਚਾਚੇ-ਭਤੀਜੇ ਦਾ ਗੋਲੀਆਂ ਮਾਰ ਕੇ ਕ.ਤਲ

Saturday, Nov 09, 2024 - 03:23 PM (IST)

ਡਬਲ ਮਰਡਰ ਨਾਲ ਫੈਲੀ ਸਨਸਨੀ; ਚਾਚੇ-ਭਤੀਜੇ ਦਾ ਗੋਲੀਆਂ ਮਾਰ ਕੇ ਕ.ਤਲ

ਮੁਜ਼ੱਫਰਪੁਰ- ਬਿਹਾਰ 'ਚ ਮੁਜ਼ੱਫਰਪੁਰ ਜ਼ਿਲ੍ਹੇ ਦੇ ਪਾਰੂ ਥਾਣਾ ਖੇਤਰ 'ਚ ਅਪਰਾਧੀਆਂ ਨੇ ਚਾਚਾ-ਭਤੀਜੇ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਮੋਹਜਮਾ ਪਿੰਡ 'ਚ ਸ਼ਨਿਚਾਰੀ ਸਥਾਨ ਦੇ ਨੇੜੇ ਤੋਂ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਰਾਜੂ ਦਾਸ (18) ਅਤੇ ਉਸ ਦੇ ਭਤੀਜੇ ਸੂਰਜ ਕੁਮਾਰ (14) ਵਜੋਂ ਹੋਈ ਹੈ। ਦੋਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ।

ਸ਼ੁੱਕਰਵਾਰ ਰਾਤ ਨੂੰ ਕਿਸੇ ਵਿਅਕਤੀ ਨੇ ਦੋਵਾਂ ਨੂੰ ਮਿਲਣ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਦੋਵੇਂ ਬਾਈਕ 'ਤੇ ਨਿਕਲੇ ਸਨ। ਘਟਨਾ ਵਾਲੀ ਥਾਂ 'ਤੇ ਬਾਈਕ ਅਤੇ ਮੋਬਾਈਲ ਫੋਨ ਨਹੀਂ ਮਿਲਿਆ। ਸੂਤਰਾਂ ਨੇ ਦੱਸਿਆ ਕਿ ਰਾਜੂ ਦਾਸ ਦਾ ਪਰਿਵਾਰ ਬੈਂਗਲੁਰੂ 'ਚ ਰਹਿੰਦਾ ਹੈ ਅਤੇ ਸੂਰਜ ਦਾ ਪਰਿਵਾਰ ਦਿੱਲੀ 'ਚ ਰਹਿੰਦਾ ਹੈ। ਛੱਠ ਦੇ ਤਿਉਹਾਰ ਲਈ ਸਾਰੇ ਪਿੰਡ ਆਏ ਹੋਏ ਸਨ। ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News