ਚਾਚੇ ਨੇ ਕਤਲ ਕਰ ਖੂਹ ''ਚ ਸੁੱਟੀ 3 ਸਾਲਾ ਭਤੀਜੇ ਦੀ ਲਾਸ਼, 15 ਦਿਨ ਪਹਿਲਾਂ ਹੋਈ ਸੀ ਮਾਸੂਮ ਦੇ ਪਿਤਾ ਦੀ ਮੌਤ

10/21/2023 5:30:27 PM

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਜ਼ਮੀਨ ਦੇ ਲਾਲਚ 'ਚ ਇਕ ਚਾਚੇ ਨੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਲਾਸ਼ ਖੂਹ 'ਚ ਸੁੱਟ ਦਿੱਤੀ। ਉੱਥੇ ਹੀ ਖੂਹ 'ਚ ਮਾਸੂਮ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਮਾਮਲੇ 'ਚ ਕਾਤਲ ਚਾਚੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਜੇ ਕੁਝ ਦਿਨ ਪਹਿਲੇ ਹੀ ਮਾਸੂਮ ਬੱਚੇ ਦੇ ਪਿਤਾ ਦੀ ਵੀ ਮੌਤ ਹੋਈ ਸੀ। ਘਟਨਾ ਵਾਰਾਣਸੀ ਦੇ ਰਾਇਤਾਰਾ ਪਿੰਡ ਦੀ ਹੈ। ਇੱਥੇ ਪਿੰਡ 'ਚ ਸਥਿਤ ਅਨੁਸੂਚਿਤ ਬਸਤੀ 'ਚ ਵੀਰਵਾਰ ਸਵੇਰੇ 3 ਸਾਲਾ ਕ੍ਰਿਸ਼ਨ ਕੁਮਾਰ ਬਿਸਤਰ 'ਤੇ ਸੁੱਤੇ ਹੋਏ ਅਚਾਨਕ ਗਾਇਬ ਹੋ ਗਿਆ ਸੀ। ਮੁੰਡੇ ਦੇ ਗਾਇਬ ਹੋਣ ਤੋਂ ਬਾਅਦ ਉਸ ਦੇ ਦਾਦਾ ਕਿਸ਼ੋਰੀ ਲਾਲ ਵਲੋਂ ਵੀਰਵਾਰ ਨੂੰ ਫੂਲਪੁਰ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਬੱਚੇ ਦੀ ਭਾਲ ਕੀਤੀ ਪਰ ਅਸਫ਼ਲ ਰਹੇ। 

ਇਹ ਵੀ ਪੜ੍ਹੋ : ਧੀ ਨੂੰ ਪ੍ਰੀਖਿਆ ਦਿਵਾਉਣ ਜਾ ਰਿਹਾ ਸੀ ਪਿਓ, ਦੋਹਾਂ ਨਾਲ ਵਾਪਰਿਆ ਦਰਦਨਾਕ ਭਾਣਾ

ਉੱਥੇ ਹੀ ਸ਼ੁੱਕਰਵਾਰ ਸਵੇਰੇ ਘਰੋਂ ਕਰੀਬ 400 ਮੀਟਰ ਦੂਰ ਸਥਿਤ ਇਕ ਖੂਹ 'ਚ ਮਾਸੂਮ ਦੀ ਲਾਸ਼ ਮਿਲੀ। ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕ ਦੀ ਮਾਂ ਅਤੇ ਉਸ ਦੇ ਦਾਦਾ ਉੱਥੇ ਪੁੱਜੇ। ਬੱਚੇ ਦੀ ਲਾਸ਼ ਦੇਖ ਕੇ ਮਾਂ ਦੇ ਹੋਸ਼ ਉੱਡ ਗਏ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਮਾਸੂਮ ਬੱਚੇ ਦੀ ਲਾਸ਼ ਨੂੰ ਖੂਹ 'ਚੋਂ ਕੱਢ ਕੇ ਆਪਣੇ ਕਬਜ਼ੇ 'ਚ ਲਿਆ। ਇਸ ਮਾਮਲੇ 'ਚ ਪੁਲਸ ਦੇ ਸ਼ੱਕ ਦੀ ਸੂਈ ਮ੍ਰਿਤਕ ਬੱਚੇ ਦੇ ਚਾਚਾ 'ਤੇ ਆਈ। ਉਸ ਦੇ ਬਾਅਦ ਉਸ ਨੂੰ ਹਿਰਾਸਤ 'ਚ ਲੈ ਕੇ ਪੁਲਸ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਉਹ ਪੁਲਸ ਨੂੰ ਗੁੰਮਰਾਹ ਕਰਨ ਲੱਗਾ। ਉੱਥੇ ਹੀ ਜਦੋਂ ਪੁਲਸ ਨੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਚਾਚਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਦੋਸ਼ੀ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਭੈਯਾਲਾਲ ਦੀ ਮੌਤ 15 ਦਿਨ ਪਹਿਲੇ ਹੋਈ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਦੇ ਨਾਮ ਢਾਈ ਵੀਘਾ ਜ਼ਮੀਨ ਹੈ। ਵੱਡੇ ਭਰਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪੁੱਤ ਕ੍ਰਿਸ਼ਨ ਕੁਮਾਰ ਦਾ ਵੀ ਹਿੱਸਾ ਲੱਗਦਾ, ਅਜਿਹੇ 'ਚ ਉਸ ਨੇ ਭਤੀਜੇ ਨੂੰ ਮਾਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News