ਉਨਾਵ ਜਬਰ-ਜ਼ਨਾਹ ਮਾਮਲਾ : ਭਾਜਪਾ ਵਿਧਾਇਕ ਸੇਂਗਰ ਵਿਰੁੱਧ ਦੋਸ਼ ਪੱਤਰ ਦਾਇਰ
Thursday, Jul 12, 2018 - 12:16 AM (IST)

ਨਵੀਂ ਦਿੱਲੀ — ਸੀ. ਬੀ. ਆਈ. ਨੇ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਇਕ ਵਿਧਾਇਕ ਕੁਲਦੀਪ ਸਿੰਘ ਸੇਂਗਰ ਵਿਰੁੱਧ ਇਕ ਮੁਟਿਆਰ ਨਾਲ ਕਥਿਤ ਜਬਰ-ਜ਼ਨਾਹ ਦੇ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ।
ਅਧਿਕਾਰੀਆਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦੋਸ਼ ਪੱਤਰ ਲਖਨਊ ਦੀ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। ਇਸ ਵਿਚ ਸੇਂਗਰ ਵਲੋਂ ਉਸਦੇ ਕਥਿਤ ਸਹਿਯੋਗੀ ਸ਼ਸ਼ੀ ਸਿੰਘ ਦਾ ਨਾਂ ਮਾਮਲੇ ਦੇ ਇਕ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਮੁਟਿਆਰ ਨੇ ਦੋਸ਼ ਲਾਇਆ ਸੀ ਕਿ ਕੁਲਦੀਪ ਸਿੰਘ ਸੇਂਗਰ ਨੇ ਉਸ ਨਾਲ 4 ਜੂਨ 2017 ਨੂੰ ਆਪਣੇ ਨਿਵਾਸ ਵਿਖੇ ਜਬਰ-ਜ਼ਨਾਹ ਕੀਤਾ ਸੀ।