UN ਦੀ ਭਾਰਤ ਨੂੰ ਅਪੀਲ, 'ਕਸ਼ਮੀਰ 'ਚ ਨਾਗਰਿਕਾਂ ਦੇ ਸਾਰੇ ਅਧਿਕਾਰ ਹੋਣ ਬਹਾਲ'

10/29/2019 6:46:49 PM

ਨਵੀਂ ਦਿੱਲੀ — ਸੰਯੁਕਤ ਰਾਸ਼ਟਰ (ਯੂ.ਐੱਨ.) ਨੇ ਕਸ਼ਮੀਰ ਦੇ ਹਾਲਾਤ 'ਤੇ ਚਿੰਤਾ ਪ੍ਰਗਟਾਈ ਹੈ, ਨਾਲ ਹੀ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ। ਯੂ.ਐੱਨ. ਨੇ ਮੰਗਲਵਾਰ ਨੂੰ ਕਿਹਾ ਕਿ ਘਾਟੀ ਦੇ ਲੋਕ ਅਧਿਕਾਰਾਂ ਤੋਂ ਵਾਂਝੇ ਹਨ ਅਤੇ ਅਸੀਂ ਭਾਰਤੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਸ਼ਮੀਰ 'ਚ ਨਾਗਰਿਕਾਂ ਦੇ ਸਾਰੇ ਅਧਿਕਾਰ ਬਹਾਲ ਹੋਣ। ਹਾਲਾਂਕਿ ਯੂ.ਐੱਨ. ਨੇ ਅੱਗੇ ਇਹ ਵੀ ਕਿਹਾ ਕਿ ਭਾਰਤ ਨੇ ਕਸ਼ਮੀਰ 'ਚ ਸੁਧਾਰ ਲਈ ਕਈ ਕਦਮ ਚੁੱਕੇ ਹਨ।
ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੇ ਬੁਲਾਰਾ ਰੂਪਰਟ ਕੋਲਵਿਲੇ ਨੇ ਕਿਹਾ ਕਿ ਅਸੀਂ ਕਾਫੀ ਚਿੰਤਿਤ ਹਾਂ ਕਿ ਕਸ਼ਮੀਰ 'ਚ ਲੋਕ ਅਧਿਕਾਰਾਂ ਤੋਂ ਵਾਂਝੇ ਹਨ। ਅਸੀਂ ਭਾਰਤ ਤੋਂ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੀ ਅਪੀਲ ਕਰਦੇ ਹਾਂ।

370 ਹਟਣ ਤੋਂ ਬਾਅਦ
ਜੰਮੂ ਕਸ਼ਮੀਰ ਤੋਂ 5 ਅਗਸਤ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। 5 ਅਗਸਤ 2019 ਨੂੰ ਧਾਰਾ 370 ਹਟਾਉਣ ਦੇ ਨਾਲ ਹੀ ਕਸ਼ਮਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕਰ ਦਿੱਤਾ ਗਿਆ ਸੀ। ਇਸ ਫੈਸਲੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਘਾਟੀ 'ਚ ਕਈ ਪਾਬੰਦੀਆਂ ਲਗਾਈਆਂ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ 'ਚ ਸਖਤੀ ਜਾਰੀ ਹੈ।

ਯੂਰੋਪੀਅਨ ਯੂਨੀਅਨ ਦੇ ਸੰਸਦਾਂ ਦਾ ਦੌਰਾ
ਯੂ.ਐੱਨ. ਵੱਲੋਂ ਇਹ ਵੱਡਾ ਬਿਆਨ ਉਦੋਂ ਆਇਆ ਹੈ ਜਦੋਂ ਯੂਰੋਪੀਅਨ ਯੂਨੀਅਨ ਦੇ ਸੰਸਦਾਂ ਦਾ ਵਫਦ ਅੱਜ ਕਸ਼ਮੀਰ ਦੌਰੇ 'ਤੇ ਹੈ। ਦੱਸ ਦਈਏ ਕਿ ਯੂਰੋਪੀ ਯੂਨੀਅਨ ਦੇ 27 ਸੰਸਦ ਮੈਂਬਰ ਕਸ਼ਮੀਰ ਦੌਰੇ 'ਤੇ ਹਨ। ਯੂਰੋਪੀਅਨ ਸੰਸਦਾਂ ਦਾ ਦਲ ਅੱਜ ਸਵੇਰੇ 10.15 ਵਜੇ ਦਿੱਲੀ ਤੋਂ ਰਵਾਨਾ ਹੋਇਆ। ਕਰੀਬ 11.15 ਵਜੇ ਇਹ ਦਲ ਸ਼੍ਰੀਨਗਰ ਪਹੁੰਚਿਆ। ਡੈਲੀਗੇਸ਼ਨ ਦੀ ਪਹਿਲੀ ਟੀਮ ਨੇ ਰਾਜਪਾਲ ਅਤੇ ਉਨ੍ਹਾਂ ਦੇ ਸਲਾਹਕਾਰ ਨਾਲ ਮੁਲਾਕਾਤ ਕੀਤੀ।


Inder Prajapati

Content Editor

Related News