ਅਲਟਰਾਸਾਊਂਡ ਰਿਪੋਰਟ ''ਚ ਦੱਸੇ 2 ਬੱਚੇ ਪਰ ਲਿਆ 3 ਬੱਚਿਆਂ ਨੇ ਜਨਮ

07/08/2019 5:23:00 PM

ਜੀਂਦ— ਹਰਿਆਣਾ ਦੇ ਜੀਂਦ 'ਚ ਇਕ ਨਿੱਜੀ ਹਸਪਤਾਲ 'ਚ ਨਾਰਨੌਂਦ ਦੀ ਇਕ ਔਰਤ ਨੇ ਇਕ-ਇਕ ਮਿੰਟ ਦੇ ਅੰਤਰ 'ਚ ਤਿੰਨ ਬੱਚਿਆਂ ਨੇ ਜਨਮ ਲਿਆ, ਜਦੋਂ ਕਿ ਅਲਟਰਾਸਾਊਂਡ ਰਿਪੋਰਟ 'ਚ 2 ਬੱਚੇ ਦੱਸੇ ਗਏ। ਨਾਰਨੌਂਦ ਦੀ ਪਿੰਕੀ ਨੂੰ ਦਰਦ ਹੋਣ 'ਤੇ ਉਸ ਦਾ ਪਤੀ ਨੂੰ ਉਸ ਨੂੰ ਬਾਲ ਭਵਨ ਦੇ ਸਾਹਮਣੇ ਨਿੱਜੀ ਹਸਪਤਾਲ ਲੈ ਗਿਆ। ਐਤਵਾਰ ਸ਼ਾਮਲ ਜਦੋਂ ਡਾਕਟਰ ਨੇ ਡਿਲੀਵਰੀ ਦੀ ਤਿਆਰੀ ਕੀਤੀ ਤਾਂ ਉਨ੍ਹਾਂ ਨੂੰ ਅਲਟਰਾਸਾਊਂਡ ਰਿਪੋਰਟ ਰਾਹੀਂ ਪਤਾ ਲੱਗਾ ਸੀ ਕਿ ਗਰਭ 'ਚ 2 ਬੱਚੇ ਹਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਤਿੰਨ ਬੱਚਿਆਂ ਦੇ ਜਨਮ ਹੋਣ ਦੀ ਸੂਚਨਾ ਨਾਲ ਬੱਚਿਆਂ ਦਾ ਪਿਤਾ ਅਤੇ ਉਸ ਦਾ ਪਰਿਵਾਰ ਕਾਫ਼ੀ ਖੁਸ਼ ਨਜ਼ਰ ਆਇਆ।

ਡਾ. ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਔਰਤ ਨੇ 2 ਲੜਕੀਆਂ ਅਤੇ ਇਕ ਬੇਟੇ ਨੂੰ ਜਨਮ ਦਿੱਤਾ। ਤਿੰਨੋਂ ਬੱਚੇ ਅਤੇ ਮਾਂ ਸਿਹਤਮੰਦ ਹਨ। ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਮੌਕੇ ਪਿੰਕੀ ਦੇ ਪਤੀ ਸੰਦੀਪ ਨੇ ਦੱਸਿਆ ਇਕ ਗਰਭਵਤੀ ਹੋਣ 'ਤੇ ਉਸ ਨੇ ਆਪਣੀ ਪਤਨੀ ਦਾ ਅਲਟਰਾਸਾਊਂਡ ਕਰਵਾਇਆ ਸੀ ਤਾਂ ਡਾਕਟਰ ਨੇ ਦੱਸਿਆ ਸੀ ਕਿ ਰਿਪੋਰਟ ਅਨੁਸਾਰ ਗਰਭ 'ਚ 2 ਬੱਚੇ ਹਨ ਪਰ ਉਨ੍ਹਾਂ ਦੀ ਰਿਪੋਰਟ ਉਦੋਂ ਫੇਲ ਹੋ ਗਈ, ਜਦੋਂ ਉਸ ਦੀ ਪਤਨੀ ਨੇ ਇਕੱਠੇ 2 ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਉਨ੍ਹਾਂ ਕੋਲ ਇਨ੍ਹਾਂ 3 ਬੱਚਿਆਂ ਤੋਂ ਪਹਿਲਾਂ ਇਕ ਲੜਕੀ ਵੀ ਹੈ ਅਤੇ ਹੁਣ ਉੱਪਰ ਵਾਲੇ ਨੇ ਉਨ੍ਹਾਂ ਦੀ ਝੋਲੀ 'ਚ ਤਿੰਨ ਬੱਚਿਆਂ ਨੂੰ ਪਾਇਆ, ਜਿਨ੍ਹਾਂ ਦਾ ਪਾਲਣ-ਪੋਸ਼ਣ ਉਹ ਚੰਗੀ ਤਰ੍ਹਾਂ ਕਰਨਗੇ।


DIsha

Content Editor

Related News