UGC Net 2018: ਸੀ.ਬੀ.ਐੱਸ.ਈ. ਨੇ ਜਾਰੀ ਕੀਤੇ ਨਤੀਜੇ, ਇਸ ਤਰ੍ਹਾਂ ਕਰੋ ਚੈੱਕ

Tuesday, Jul 31, 2018 - 05:54 PM (IST)

ਨਵੀਂ ਦਿੱਲੀ— 8 ਜੁਲਾਈ ਨੂੰ ਦੇਸ਼ਭਰ 'ਚ ਹੋਈ ਯੂ.ਜੀ.ਸੀ.ਨੈੱਟ ਪ੍ਰੀਖਿਆ ਦੇ ਨਤੀਜਾ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣਾ ਨਤੀਜਾ ਸੀ.ਬੀ.ਐੱਸ.ਈ ਦੀ ਆਫੀਸ਼ੀਅਲ ਵੈੱਬਸਾਈਟ cbsenet.nic.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਇਸ ਵਾਰ ਯੂ.ਜੀ.ਸੀ. ਨੈੱਟ ਪੇਪਰ ਦੇ ਪੈਟਰਨ 'ਚ ਬਦਲਾਅ ਕੀਤਾ ਗਿਆ ਸੀ। ਉਮੀਦਵਾਰਾਂ ਨੂੰ ਇਸ ਵਾਰ 3 ਪੇਪਰ ਦੀ ਜਗ੍ਹਾ ਸਿਰਫ 2 ਪੇਪਰ ਹੀ ਦੇਣੇ ਪਏ ਸਨ। ਯੂ.ਜੀ.ਸੀ.ਨੈੱਟ  ਦੀ ਪ੍ਰੀਖਿਆ ਲਈ 11 ਲੱਖ 48 ਹਜ਼ਾਰ 235 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ। ਨੈੱਟ ਦੀ ਅਗਲੀ ਪ੍ਰੀਖਿਆ ਇਸ ਸਾਲ ਦਸੰਬਰ ਮਹੀਨੇ 'ਚ ਆਯੋਜਿਤ ਕੀਤੀ ਜਾਵੇਗੀ। ਹੁਣ ਤੋਂ ਨੈੱਟ ਦੀ ਪ੍ਰੀਖਿਆ ਸੀ.ਬੀ.ਐੱਸ.ਈ ਦੀ ਜਗ੍ਹਾ ਨੈਸ਼ਨਲ ਟੈਸਟਿੰਗ ਏਜੰਸੀ ਆਯੋਜਿਤ ਕਰੇਗੀ। ਐੱਨ.ਟੀ.ਏ. ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਇਹ ਪਹਿਲੀ ਪ੍ਰੀਖਿਆ ਹੋਵੇਗੀ। 
-ਉਮੀਦਵਾਰ ਸੀ.ਬੀ.ਐੱਸ.ਈ ਯੂ.ਜੀ.ਸੀ.ਨੈੱਟ ਦੀ ਆਫੀਸ਼ੀਅਲ ਵੈੱਬਸਾਈਟ cbsenet.nic.in 'ਤੇ ਜਾਓ।
- ਵੈੱਬਸਾਈਟ ਦੇ ਹੋਮਪੇਜ਼ UGC NET July Result 2018 'ਤੇ ਦੇ ਲਿੰਗ 'ਤੇ ਕਲਿੱਕ ਕਰੋ।
- ਨਵਾਂ ਪੇਜ਼ ਖੁਲੇਗਾ, ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਮੰਗੀ ਗਈ ਹੋਰ ਜਾਣਕਾਰੀ ਭਰ ਕੇ ਸਬਮਿਟ ਬਟਨ 'ਤੇ ਕਲਿੱਕ ਕਰੋ।
- ਤੁਹਾਡਾ ਨਤੀਜਾ ਤੁਹਾਡੀ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ। ਤੁਸੀਂ ਇਸ ਨੂੰ ਡਾਊਨਲੋਡ ਜਾਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।


Related News