ਊਧਵ ਠਾਕਰੇ ਨੇ ਕੇਂਦਰ ਨੂੰ ਕਿਹਾ, ਕੋਰੋਨਾ ਨੂੰ ''ਰਾਸ਼ਟਰੀ ਆਫ਼ਤ'' ਕਰੋ ਐਲਾਨ

Thursday, Apr 29, 2021 - 04:21 PM (IST)

ਊਧਵ ਠਾਕਰੇ ਨੇ ਕੇਂਦਰ ਨੂੰ ਕਿਹਾ, ਕੋਰੋਨਾ ਨੂੰ ''ਰਾਸ਼ਟਰੀ ਆਫ਼ਤ'' ਕਰੋ ਐਲਾਨ

ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰ ਨੂੰ ਕੋਵਿਡ-19 ਲਾਗ਼ ਨੂੰ 'ਰਾਸ਼ਟਰੀ ਆਫ਼ਤ' ਐਲਾਨ ਕਰਨ ਲਈ ਕਿਹਾ ਹੈ। ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ 19 ਪ੍ਰਬੰਧਨ ਦੇ 'ਮਹਾਰਾਸ਼ਟਰ ਮਾਡਲ' ਨੂੰ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਲਾਗੂ ਕਰਨਾ ਚਾਹੀਦਾ। ਉਨ੍ਹਾਂ ਨੇ ਇਸ ਮਾਡਲ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ। ਰਾਊਤ ਨੇ ਕਿਹਾ ਕਿ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁੱਖ ਮੰਤਰੀਆਂ ਦੀ ਬੈਠਕਾਂ ਦੌਰਾਨ ਅਤੇ ਕੇਂਦਰ ਨੂੰ ਚਿੱਠੀ ਲਿਖ ਕੇ ਕੋਵਿਡ-19 ਆਫ਼ਤ ਨੂੰ 'ਰਾਸ਼ਟਰੀ ਆਫ਼ਤ' ਐਲਾਨ ਕਰਨ ਲਈ ਕਿਹਾ ਹੈ। ਰਾਜ ਸਭਾ ਮੈਂਬਰ ਨੇ ਕਿਹਾ,''ਠਾਕਰੇ ਇਕ ਮਹੀਨੇ ਤੋਂ ਇਹ ਕਹਿ ਰਹੇ ਹਨ ਕਿ ਇਹ ਚੰਗੀ ਹੈ ਕਿ ਸੁਪਰੀਮ ਕੋਰਟ ਨੇ ਇਸ 'ਤੇ ਵੀ ਗੌਰ ਕੀਤਾ ਹੈ।''

ਇਹ ਵੀ ਪੜ੍ਹੋ : ਮਹਾਰਾਸ਼ਟਰ ਸਰਕਾਰ ਦਾ ਐਲਾਨ- ਸੂਬੇ 'ਚ 18 ਤੋਂ 44 ਸਾਲ ਦੇ ਸਾਰੇ ਲੋਕਾਂ ਨੂੰ ਮੁਫ਼ਤ ਲੱਗੇਗੀ ਵੈਕਸੀਨ

ਸੁਪਰੀਮ ਕੋਰਟ ਨੇ ਕੋਵਿਡ-19 ਦੇ ਮਾਮਲਿਆਂ 'ਚ ਬੇਹਤਾਸ਼ਾ ਵਾਧੇ ਨੂੰ ਮੰਗਲਵਾਰ ਨੂੰ 'ਰਾਸ਼ਟਰੀ ਆਫ਼ਤ' ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਅਜਿਹੇ ਸਮੇਂ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦਾ। ਰਾਊਤ ਨੇ ਕਿਹਾ,''ਸੁਪਰੀਮ ਕੋਰਟ ਅਤੇ ਹਾਈ ਕੋਰਟ ਫਿਕਰਮੰਦ ਹਨ ਅਤੇ ਮਾਮਲੇ 'ਤੇ ਗੌਰ ਕਰ ਰਹੇ ਹਨ। ਇਹ ਚੰਗੀ ਗੱਲ ਹੈ ਅਤੇ ਦੇਸ਼ ਲਈ ਫਾਇਦੇਮੰਦ ਹੋਵੇਗੀ।'' ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੀ 'ਅਕਸ ਵਿਗਾੜਨ' ਦੀਆਂ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬਾ ਸਰਕਾਰ ਇਸ ਲਾਗ਼ ਨਾਲ ਨਜਿਠੱਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਸ਼ਿਵ ਸੈਨਾ ਨੇ ਕਿਹਾ ਕਿ ਦੇਸ ਦੇ ਬਾਕੀ ਸੂਬਿਆਂ ਨੂੰ ਕੋਵਿਡ-19 ਦੇ 'ਮਹਾਰਾਸ਼ਟਰ ਮਾਡਲ' ਨੂੰ ਅਪਣਾਉਣਾ ਚਾਹੀਦਾ। ਉਨ੍ਹਾਂ ਕਿਹਾ,''ਹਰ ਕਿਸੇ ਨੂੰ ਊਧਵ ਠਾਕਰੇ ਦੀ ਅਗਵਾਈ 'ਚ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਗੌਰ ਕਰਨ ਅਤੇ ਦੇਸ਼ ਦੀਆਂ ਬਾਕੀ ਥਾਂਵਾਂ 'ਤੇ ਵੀ ਮਹਾਰਾਸ਼ਟਰ ਮਾਡਲ ਲਾਗੂ ਕਰਨ ਦੀ ਜ਼ਰੂਰਤ ਹੈ।''

ਇਹ ਵੀ ਪੜ੍ਹੋ : ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ


author

DIsha

Content Editor

Related News