ਮਾਣਹਾਨੀ ਮਾਮਲੇ ’ਚ ਊਧਵ ਠਾਕਰੇ ਤੇ ਏਕਨਾਥ ਸ਼ਿੰਦੇ ਬਰੀ
Thursday, Sep 24, 2026 - 04:19 PM (IST)
ਠਾਣੇ (ਏਜੰਸੀ) - ਠਾਣੇ ਜ਼ਿਲ੍ਹੇ ਦੇ ਕਲਿਆਣ ਦੀ ਇਕ ਅਦਾਲਤ ਨੇ ਮਾਣਹਾਨੀ ਮਾਮਲੇ ’ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਸ਼ਿਵ ਸੈਨਾ (ਯੂ. ਬੀ. ਟੀ.) ਪ੍ਰਧਾਨ ਊਧਵ ਠਾਕਰੇ ਅਤੇ ਸਾਬਕਾ ਸੰਸਦ ਮੈਂਬਰ ਆਨੰਦ ਪਰਾਂਜਪੇ ਨੂੰ ਬਰੀ ਕਰ ਦਿੱਤਾ ਹੈ। ਇਹ ਤਿੰਨੋਂ ਕਿਸੇ ਵੇਲੇ ਅਣਵੰਡੀ ਸ਼ਿਵ ਸੈਨਾ ਦਾ ਹਿੱਸਾ ਰਹੇ ਹਨ। ਸ਼ਿਕਾਇਤਕਰਤਾ ਮਰਹੂਮ ਵਸੰਤ ਡਾਵਖਰੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸੀਨੀਅਰ ਨੇਤਾ ਸਨ, ਜਿਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਰੈਲੀ ਨੂੰ ਲੈ ਕੇ ਸ਼ਿਵ ਸੈਨਾ ਨੇਤਾਵਾਂ ਖਿਲਾਫ ਅਦਾਲਤ ਦਾ ਰੁਖ ਕੀਤਾ ਸੀ।
ਇਹ ਵੀ ਪੜ੍ਹੋ : ਸ਼ਰਾਬ ਲਈ ਪੁੱਤ ਨੂੰ ਨਹੀਂ ਦਿੱਤੇ 60 ਰੁਪਏ...! ਕੁਹਾੜੀ ਮਾਰ ਕਰ 'ਤਾ ਮਾਂ ਦਾ ਕਤਲ, UP 'ਚ ਵੱਡੀ ਵਾਰਦਾਤ
ਕਲਿਆਣ ’ਚ ਆਯੋਜਿਤ ਰੈਲੀ ਦੌਰਾਨ ਸ਼ਿਵ ਸੈਨਾ ਨੇਤਾਵਾਂ ਨੇ ਡਾਵਖਰੇ ਨਾਲ ਸਬੰਧਤ ਕੁਝ ਵੀਡੀਓਜ਼ ਪ੍ਰਦਰਸ਼ਿਤ ਕੀਤੇ ਅਤੇ ਕੁਝ ਆਡੀਓ ਰਿਕਾਰਡਿੰਗ ਸੁਣਾਈ ਸੀ। ਇਸ ਚੋਣ ’ਚ ਪਰਾਂਜਪੇ ਜੇਤੂ ਹੋਏ ਸਨ। ਡਾਵਖਰੇ ਨੇ ਚੋਣ ’ਚ ਹਾਰ ਤੋਂ ਬਾਅਦ ਅਪਰਾਧਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਜਿਸ ’ਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਰਿਕਾਰਡਿੰਗਜ਼ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ।
ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
