ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
Wednesday, Sep 23, 2026 - 06:57 PM (IST)
ਬਿਜ਼ਨੈੱਸ ਡੈਸਕ - ਮੋਬਾਈਲ ਦੇ ਸਕ੍ਰੀਨ ਪ੍ਰੋਟੈਕਟਰ ਭਾਵ ਸਕ੍ਰੀਨ ਗਾਰਡ ਲਈ ਸਰਕਾਰ ਵੱਲੋਂ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦੇ ਮਾਪਦੰਡ ਲਾਜ਼ਮੀ ਕੀਤੇ ਜਾਣ ਦੇ ਫੈਸਲੇ ਨਾਲ ਘਰੇਲੂ ਉਦਯੋਗ ਨੂੰ ਵੱਡੀ ਉਮੀਦ ਜਾਗੀ ਹੈ।
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਉਦਯੋਗ ਜਗਤ ਦਾ ਕਹਿਣਾ ਹੈ ਕਿ ਗੁਣਵੱਤਾ ਮਾਪਦੰਡਾਂ ਦੇ ਲਾਗੂ ਹੋਣ ਨਾਲ ਭਾਰਤ ਸਕ੍ਰੀਨ ਪ੍ਰੋਟੈਕਟਰ ਦੇ ਨਿਰਮਾਣ ਦਾ ਗਲੋਬਲ ਕੇਂਦਰ ਬਣ ਸਕਦਾ ਹੈ ਅਤੇ ਘਰੇਲੂ ਕੰਪਨੀਆਂ ਦੇ ਨਾਲ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ ਵੀ ਫਾਇਦਾ ਹੋਵੇਗਾ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਜਾਰੀ ਹੁਕਮਾਂ ਅਨੁਸਾਰ 1 ਅਪ੍ਰੈਲ 2027 ਤੋਂ ਦੇਸ਼ ’ਚ ਵਿਕਣ ਵਾਲੇ ਸਕ੍ਰੀਨ ਪ੍ਰੋਟੈਕਟਰ ਲਈ ਬੀ. ਆਈ. ਐੱਸ. ਮਾਪਦੰਡਾਂ ਦੀ ਪਾਲਣਾ ਲਾਜ਼ਮੀ ਹੋਵੇਗੀ। ਇਹ ਨਿਯਮ ਘਰੇਲੂ ਪੱਧਰ ’ਤੇ ਬਣੇ ਉਤਪਾਦਾਂ ਦੇ ਨਾਲ ਇੰਪੋਰਟਿਡ ਸਕ੍ਰੀਨ ਗਾਰਡ ’ਤੇ ਵੀ ਲਾਗੂ ਹੋਵੇਗਾ। ਆਮ ਤੌਰ ’ਤੇ ਟੈਂਪਰਡ ਗਲਾਸ ਤੋਂ ਬਣਨ ਵਾਲੇ ਇਨ੍ਹਾਂ ਉਤਪਾਦਾਂ ਨੂੰ ਤਣਾਅ ਪ੍ਰੀਖਣ (ਸਟ੍ਰੈਸ ਟੈਸਟਿੰਗ), ਪਰਤ ਦੀ ਡੂੰਘਾਈ, ਦ੍ਰਿਸ਼ ਅਤੇ ਆਪਟੀਕਲ ਗੁਣਵੱਤਾ ਅਤੇ ਆਕਾਰ ਸਬੰਧੀ ਮਾਪਦੰਡਾਂ ’ਤੇ ਖਰਾ ਉਤਰਨਾ ਹੋਵੇਗਾ।
ਇਹ ਵੀ ਪੜ੍ਹੋ : ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
