ਖੁਦਕੁਸ਼ੀ ਕਰਨ ਦੇ ਦੋਸ਼ਾਂ ''ਚੋ ਔਰਤ ਸਮੇਤ ਇਕ ਵਿਅਕਤੀ ਬਰੀ
Thursday, Sep 17, 2026 - 06:19 PM (IST)
ਫਰੀਦਕੋਟ (ਜਗਦੀਸ਼) : ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਲਗਭਗ ਸਵਾ ਤਿੰਨ ਸਾਲ ਪਹਿਲਾ ਥਾਣਾ ਸਾਦਿਕ ਦੀ ਪੁਲਸ ਵੱਲੋਂ ਨਾਮਜ਼ਦ ਕੀਤੇ ਮ੍ਰਿਤਕ ਦੀ ਪਤਨੀ ਅਤੇ ਇਕ ਵਿਅਕਤੀ ਨੂੰ ਸਬੂਤਾ ਅਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ 8 ਮਾਰਚ 2023 ਨੂੰ ਪਿੰਡ ਜੰਡਵਾਲਾ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਬਿਆਨ 'ਤੇ ਥਾਣਾ ਸਾਦਿਕ ਵੱਲੋਂ ਮਨਦੀਪ ਕੌਰ ਪੁੱਤਰ ਸਿਤਾਰ ਮਸ਼ੀਹ, ਗੁਰਪ੍ਰੀਤ ਸਿੰਘ ਪੁੱਤਰ ਲਖਵੰਤ ਸਿੰਘ ਵਾਸੀ ਸਾਦਿਕ ਖਿਲਾਫ ਆਈ ਪੀ ਸੀ ਦੀ ਧਾਰਾ 306 , 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ 'ਤੇ ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੇ ਸਬੂਤਾਂ ਦੇ ਅਧਾਰ 'ਤੇ ਮਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਨੂੰ ਬੇਗੁਨਾਹ ਮੰਨਦੇ ਹੋਏ ਬਰੀ ਕਰ ਦਿੱਤਾ ਹੈ।
