UPI ਭੁਗਤਾਨ ’ਤੇ MDR ਟਿਕਾਊ ਭੁਗਤਾਨ ਵਿਵਸਥਾ ਦੀ ਦਿਸ਼ਾ ’ਚ ਹਾਂ-ਪੱਖੀ ਕਦਮ : ਬਿਪਿਨ ਪ੍ਰੀਤ ਸਿੰਘ
Thursday, Sep 17, 2026 - 11:00 AM (IST)
ਬਿਜ਼ਨੈੱਸ ਡੈਸਕ : ਮੋਬੀਕਵਿਕ ਦੇ ਸਹਿ-ਸੰਸਥਾਪਕ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬਿਪਿਨ ਪ੍ਰੀਤ ਸਿੰਘ ਨੇ ਕਿਹਾ ਕਿ 2,000 ਰੁਪਏ ਤੋਂ ਵੱਧ ਦੇ ਯੂ. ਪੀ. ਆਈ. ਕਾਰੋਬਾਰੀ ਲੈਣ-ਦੇਣ ’ਤੇ ਮਰਚੈਂਟ ਡਿਸਕਾਊਂਟ ਰੇਟ (ਐੱਮ. ਡੀ. ਆਰ.) ਲਾਗੂ ਕਰਨਾ ਵੱਧ ਟਿਕਾਊ ਡਿਜੀਟਲ ਭੁਗਤਾਨ ਵਿਵਸਥਾ ਦੀ ਦਿਸ਼ਾ ’ਚ ਹਾਂ-ਪੱਖੀ ਕਦਮ ਹੈ।
ਸਿੰਘ ਨੇ ਕਿਹਾ ਕਿ ਨਵੀਂ ਵਿਵਸਥਾ ਮੁੱਖ ਰੂਪ ’ਚ ਵੱਧ ਮੁੱਲ ਵਾਲੇ ਕਾਰੋਬਾਰੀ ਲੈਣ-ਦੇਣ ’ਤੇ ਕੇਂਦਰਿਤ ਹੈ। ਰੋਜ਼ਮਰਾ ਦੇ ਭੁਗਤਾਨ ਅਤੇ ਵਿਅਕਤੀ-ਤੋਂ-ਵਿਅਕਤੀ ਲੈਣ-ਦੇਣ ਮੁਫਤ ਰਹਿਣਗੇ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਇਸ ਦੇ ਪ੍ਰਭਾਵ ਤੋਂ ਬਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ 0.4 ਫੀਸਦੀ ਐੱਮ. ਡੀ. ਆਰ. ਵੱਡੇ ਕਾਰੋਬਾਰੀਆਂ ਲਈ ਵੀ ਕ੍ਰੈਡਿਟ ਕਾਰਡ ਨਾਲ ਜੁੜੇ ਆਮ ਤੌਰ ’ਤੇ 1.6-1.8 ਫੀਸਦੀ ਦੇ ਚਾਰਜ ਦੀ ਤੁਲਨਾ ’ਚ ਕਾਫੀ ਘੱਟ ਹੈ। ਯਾਤਰਾ, ਈ-ਕਾਮਰਸ ਅਤੇ ਵੱਧ ਮੁੱਲ ਵਾਲੇ ਪ੍ਰਚੂਨ ਕਾਰੋਬਾਰ ਵਰਗੇ ਖੇਤਰਾਂ ਲਈ ਇਹ ਮੁਕਾਬਲਤਨ ਘੱਟ ਲਾਗਤ ਹੋਵੇਗੀ ਅਤੇ ਭੁਗਤਾਨ ਵਿਵਸਥਾ ’ਚ ਬੁਨਿਆਦੀ ਢਾਂਚੇ ਅਤੇ ਨਵੀਨਤਾ ’ਚ ਨਿਵੇਸ਼ ਜਾਰੀ ਰੱਖਣ ’ਚ ਮਦਦ ਮਿਲੇਗੀ।
