ਇਕੱਠਿਆਂ ਚੋਣ ਲੜਨ ਨੂੰ ਤਿਆਰ ਊਧਵ, ਪ੍ਰਿਥਵੀਰਾਜ ਅਤੇ ਸ਼ਰਦ ਪਵਾਰ

Monday, Jun 17, 2024 - 11:06 AM (IST)

ਇਕੱਠਿਆਂ ਚੋਣ ਲੜਨ ਨੂੰ ਤਿਆਰ ਊਧਵ, ਪ੍ਰਿਥਵੀਰਾਜ ਅਤੇ ਸ਼ਰਦ ਪਵਾਰ

ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮਹਾਰਾਸ਼ਟਰ ’ਚ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਗੱਠਜੋੜ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ ਊਧਵ ਠਾਕਰੇ, ਸ਼ਰਦ ਪਵਾਰ ਅਤੇ ਪ੍ਰਿਥਵੀਰਾਜ ਚਵਾਨ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਐੱਮ. ਵੀ. ਏ. ਦੀਆਂ ਸਹਿਯੋਗੀ ਪਾਰਟੀਆਂ ’ਚ ਊਰਜਾ ਭਰ ਦਿੱਤੀ ਹੈ। ਹੁਣ ਤੱਕ ਤਿੰਨੋਂ ਪਾਰਟੀਆਂ ਦੇ ਨੇਤਾ ਕਹਿ ਰਹੇ ਹਨ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਰੀਆਂ 288 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਹਾਲਾਂਕਿ ਹੁਣ ਕਾਂਗਰਸ, ਊਧਵ ਸੈਨਾ ਅਤੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਦੇ ਪ੍ਰਮੁੱਖ ਨੇਤਾਵਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਕਜੁੱਟ ਹੋ ਕੇ ਚੋਣ ਲੜਨਗੇ। ਉਹ ਸੱਤਾਧਾਰੀ ਸਰਕਾਰ ਨੂੰ ਕਿਸੇ ਵੀ ਕੀਮਤ ’ਤੇ ਹਟਾਉਣਗੇ। ਪਵਾਰ ਨੇ ਸੰਕੇਤ ਦਿੱਤਾ ਕਿ ਅਜੀਤ ਪਵਾਰ ਲਈ ਐੱਨ. ਸੀ. ਪੀ. ਧੜੇ ’ਚ ਵਾਪਸੀ ਲਈ ਦਰਵਾਜ਼ੇ ਬੰਦ ਹੋ ਗਏ ਹਨ। ਪਵਾਰ ਨੇ ਕਿਹਾ, ‘ਇਸ ਦਾ ਕੋਈ ਸਵਾਲ ਹੀ ਨਹੀਂ ਹੈ। ਊਧਵ ਠਾਕਰੇ ਨੇ ਵੀ ਕਿਹਾ ਕਿ ਉਨ੍ਹਾਂ ਲੋਕਾਂ ਲਈ ਦਰਵਾਜ਼ੇ ਬੰਦ ਹੋ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਵਿਰੁੱਧ ਬਗਾਵਤ ਕੀਤੀ ਸੀ ਅਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ’ਚ ਸ਼ਾਮਲ ਹੋ ਗਏ ਸਨ। ਠਾਕਰੇ ਅਨੁਸਾਰ, ਕੇਂਦਰ ’ਚ ਐੱਨ. ਡੀ. ਏ. ਸਰਕਾਰ ਕਿੰਨੇ ਦਿਨਾਂ ਤੱਕ ਟਿਕੇਗੀ, ਇਸ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਯੂ. ਬੀ. ਟੀ. ਨੇਤਾ ਨੇ ਭਾਜਪਾ ਦੇ ਇਸ ਦੋਸ਼ ਦੀ ਨਿੰਦਾ ਕੀਤੀ ਕਿ ਵਿਰੋਧੀ ਪਾਰਟੀਆਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ‘ਸੰਵਿਧਾਨ ਬਦਲਣ’ ਬਾਰੇ ਲੋਕਾਂ ਵਿਚ ਗਲਤ ਜਾਣਕਾਰੀ ਫੈਲਾਈ ਹੈ।

ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਵਾਰ ਨੇ ਕਿਹਾ ਕਿ ਐੱਮ. ਵੀ. ਏ. ਲਈ ਪੀ. ਐੱਮ. ਨੇ ਅਨੁਕੂਲ ਸਿਆਸੀ ਮਾਹੌਲ ਬਣਾਇਆ, ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਐੱਨ. ਸੀ. ਪੀ. ਤੋੜ ਕੇ ਗਏ ਲੋਕਾਂ ਦੀ ਵਾਪਸੀ ’ਤੇ ਪਵਾਰ ਨੇ ਕਿਹਾ ਕਿ ਜੋ ਲੋਕ ਸਾਨੂੰ ਛੱਡ ਕੇ ਗਏ ਹਨ, ਉਨ੍ਹਾਂ ਨੂੰ ਪਾਰਟੀ ’ਚ ਵਾਪਸ ਨਹੀਂ ਲਿਆ ਜਾਵੇਗਾ। ਇਸ ਮੌਕੇ ਊਧਵ ਠਾਕਰੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਮੇਂ ਪੂਰੇ ਦੇਸ਼ ’ਚ ਅਜਿਹਾ ਮਾਹੌਲ ਸੀ ਕਿ ਭਾਜਪਾ ਨੂੰ ਕੋਈ ਨਹੀਂ ਹਰਾ ਸਕਦਾ ਪਰ ਮਹਾਰਾਸ਼ਟਰ ਦੇ ਲੋਕਾਂ ਨੇ ਇਸ ਮਿੱਥ ਨੂੰ ਤੋੜ ਦਿੱਤਾ ਹੈ। ਸਾਡੀ ਜਿੱਤ ਅੰਤਿਮ ਨਹੀਂ ਹੈ, ਇਹ ਤਾਂ ਸਿਰਫ਼ ਸ਼ੁਰੂਆਤ ਹੈ। ਜੋ ਸਾਡੇ ਨਾਲ ਹਨ ਅਸੀਂ ਉਨ੍ਹਾਂ ਨੂੰ ਅੱਗੇ ਵਧਾਵਾਂਗੇ। ਠਾਕਰੇ ਨੇ ਪੁੱਛਿਆ ਕਿ ਚੋਣਾਂ ’ਚ ਨਕਲੀ ਸੈਨਾ, ਨਕਲੀ ਸੰਤਾਨ, ਮੰਗਲਸੂਤਰ ਬਚਾਉਣਾ ਆਦਿ ਕੀ ਸਹੀ ਨੈਰੇਟਿਵ ਸੀ? 400 ਪਾਰ ਦਾ ਨਾਅਰਾ ਤਾਂ ਭਾਜਪਾ ਨੇ ਹੀ ਦਿੱਤਾ ਸੀ। ‘ਅੱਛੇ ਦਿਨ’ ਦੇ ਨੈਰੇਟਿਵ ਦਾ ਕੀ ਬਣਿਆ, ਮੋਦੀ ਦੀ ਗਾਰੰਟੀ ਦਾ ਕੀ ਹੋਇਆ?

ਇਹ ਵੀ ਪੜ੍ਹੋ - ਪਟਨਾ 'ਚ ਦਿਨ ਦਿਹਾੜੇ ਵਾਪਰੀ ਵੱਡੀ ਵਾਰਦਾਤ, ਐਕਸਿਸ ਬੈਂਕ 'ਚੋਂ ਬੰਦੂਕ ਦੀ ਨੋਕ 'ਤੇ ਲੁੱਟੇ 17 ਲੱਖ ਤੋਂ ਵੱਧ ਰੁਪਏ

ਕਾਂਗਰਸ ਰਹੀ ਨੰਬਰ ਵਨ : ਮਹਾਰਾਸ਼ਟਰ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 13 ਸੀਟਾਂ ਜਿੱਤੀਆਂ, ਜਦਕਿ 2019 ’ਚ ਸਿਰਫ ਇਕ ਸੀਟ ਜਿੱਤੀ ਸੀ। ਊਧਵ ਸੈਨਾ ਨੇ 9 ਅਤੇ ਸ਼ਰਦ ਪਵਾਰ ਦੀ ਐੱਨ. ਸੀ. ਪੀ. ਨੇ 8 ਲੋਕ ਸਭਾ ਸੀਟਾਂ ਜਿੱਤੀਆਂ ਹਨ। ਲੋਕ ਸਭਾ ਸੀਟਾਂ ਦੀ ਵੰਡ ’ਚ ਊਧਵ ਠਾਕਰੇ ਦੀ ਪਾਰਟੀ ਨੇ ਸਭ ਤੋਂ ਵੱਧ 22 ਸੀਟਾਂ ’ਤੇ ਚੋਣ ਲੜੀ ਸੀ। ਕਾਂਗਰਸ ਨੇ 16 ਅਤੇ ਅਤੇ ਸ਼ਰਦ ਪਵਾਰ ਦੀ ਪਾਰਟੀ ਨੇ 10 ਸੀਟਾਂ ’ਤੇ ਚੋਣ ਲੜੀ ਸੀ। ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ, ਜਦਕਿ ਸ਼ਰਦ ਪਵਾਰ ਦੀ ਐੱਨ. ਸੀ. ਪੀ. ਦੀ ਜਿੱਤ ਦਾ ਸਟ੍ਰਾਈਕ ਰੇਟ 80 ਫ ੀਸਦੀ ਰਿਹਾ। ਰਿਕਾਰਡ ਜਿੱਤ ਨਾਲ ਕਾਂਗਰਸ ’ਚ ਉਤਸ਼ਾਹ ਆਉਣਾ ਸੁਭਾਵਿਕ ਹੈ ਪਰ ਊਧਵ ਠਾਕਰੇ ਕਾਂਗਰਸ ਦੇ ਸਾਹਮਣੇ ਕਿੰਨਾ ਝੁਕਣਗੇ, ਇਹ ਵੱਡਾ ਸਵਾਲ ਹੈ। ਦਰਅਸਲ ਕਾਂਗਰਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਵੱਧ ਤੋਂ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਉਸ ਨੇ ਸਭ ਤੋਂ ਵੱਧ ਲੋਕ ਸਭਾ ਸੀਟਾਂ ਜਿੱਤੀਆਂ ਹਨ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News