ਕੈਪਟਨ ਮਛਾਰ ਨੂੰ UAE ਦਾ ਸਲਾਮ! ਰਾਸ਼ਟਰਪਤੀ ਨੇ ਲਾਇਆ ਗਲੇ, ਦਿੱਤਾ ''ਆਰਡਰ ਆਫ਼ ਜ਼ਾਇਦ II'' ਸਨਮਾਨ
Wednesday, Oct 28, 2026 - 09:01 AM (IST)
ਇੰਟਰਨੈਸ਼ਨਲ ਡੈਸਕ : ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਫਲਾਈਦੁਬਈ ਦੀ ਉਡਾਣ FZ1073 ਵਿੱਚ ਸੈਂਕੜੇ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਫਲਾਈਦੁਬਈ ਦੇ ਕੈਪਟਨ ਸਮਿਤ ਮਛਾਰ ਨੂੰ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। UAE ਦੇ ਰਾਸ਼ਟਰਪਤੀ ਨੇ ਕੈਪਟਨ ਮਛਾਰ ਨੂੰ ਗਲੇ ਮਿਲਦੇ ਹੋਏ ਆਰਡਰ ਆਫ਼ ਜ਼ਾਇਦ II, ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਇਸ ਮੌਕੇ ਫਲਾਈਦੁਬਈ ਦੇ ਉਨ੍ਹਾਂ ਦੇ ਸਾਥੀ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ
ਦੱਸ ਦੇਈਏ ਕਿ ਕੈਪਟਨ ਸਮਿਤ ਮਛਾਰ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਬਾਹਰ ਆ ਗਏ ਹਨ। ਜਦੋਂ ਕੈਪਟਨ ਸਮਿਤ ਮਛਾਰ ਆਪਣੇ ਜ਼ਖਮੀ ਹੱਥ 'ਤੇ ਬਰੇਸ ਪਹਿਨ ਕੇ ਸਨਮਾਨ ਸਮਾਰੋਹ ਵਿੱਚ ਪਹੁੰਚੇ, ਤਾਂ ਇਸ ਸੱਚੇ ਨਾਇਕ ਦੇ ਜਨੂੰਨ ਅਤੇ ਸਮਰਪਣ 'ਤੇ ਹਰ ਇਕ ਦੀ ਅੱਖ ਮਾਣ ਅਤੇ ਸਤਿਕਾਰ ਨਾਲ ਭਰ ਦਿੱਤੀ। ਕੈਪਟਨ ਸਮਿਤ ਮਾਛਰ ਨੂੰ ਇਹ ਸਨਮਾਨ ਉਡਾਣ ਦੇ ਯਾਤਰੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 200 ਰੁਪਏ ਦੇ ਕੂਪਨ 'ਚੋਂ ਜਿੱਤੀ 50 ਲੱਖ ਦੀ ਫਾਰਚੂਨਰ ਗੱਡੀ, 6 ਸਾਲਾ ਵੇਦਾਂਸ਼ ਦੀ ਚਮਕੀ ਕਿਸਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
